ਕਰਨਾਟਕ ''ਚ ਔਰਤਾਂ ਨੂੰ ਗਾਂ, ਮੱਝ ਖਰੀਦਣ ''ਤੇ ਵਿਆਜ ''ਤੇ ਮਿਲੇਗੀ ਸਬਸਿਡੀ
Saturday, Jul 06, 2024 - 12:17 AM (IST)

ਮੰਗਲੁਰੂ — ਸਾਲ 2024-25 'ਚ ਮਹਿਲਾ ਕਿਸਾਨਾਂ ਨੂੰ ਡੇਅਰੀ ਕਾਰੋਬਾਰ 'ਚ ਉਤਸ਼ਾਹਿਤ ਕਰਨ ਲਈ ਕਰਨਾਟਕ ਸਰਕਾਰ ਨੇ ਗਾਵਾਂ ਅਤੇ ਮੱਝਾਂ ਵਰਗੇ ਦੁਧਾਰੂ ਪਸ਼ੂਆਂ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਸਮੇਂ ਸਿਰ ਅਦਾਇਗੀ 'ਤੇ 6 ਫੀਸਦੀ ਵਿਆਜ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਹਰੇਕ ਲਾਭਪਾਤਰੀ ਨੂੰ ਗਾਂ ਅਤੇ ਮੱਝ ਦੀ ਖਰੀਦ ਲਈ ਵੱਧ ਤੋਂ ਵੱਧ 65,000 ਰੁਪਏ ਦੇ ਕਰਜ਼ੇ 'ਤੇ 6 ਫੀਸਦੀ ਵਿਆਜ ਸਬਸਿਡੀ (3,625 ਰੁਪਏ) ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣ ਲਈ ਦੱਖਣ ਕੰਨੜ ਜ਼ਿਲ੍ਹੇ ਵਿੱਚ ਰਾਸ਼ਟਰੀਕ੍ਰਿਤ, ਪੇਂਡੂ ਅਤੇ ਸਹਿਕਾਰੀ ਬੈਂਕਾਂ ਤੋਂ ਡੇਅਰੀ ਕਾਰੋਬਾਰ ਲਈ ਕਰਜ਼ਾ ਲੈਣ ਵਾਲੀਆਂ ਮਹਿਲਾ ਕਿਸਾਨਾਂ ਨੂੰ ਨਜ਼ਦੀਕੀ ਪਸ਼ੂ ਚਿਕਿਤਸਾ ਸੰਸਥਾ ਜਾਂ ਸਬੰਧਤ ਤਾਲੁਕ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।