ਟਰਾਲਾ ਚਲਾਉਂਦੇ ਸਮੇਂ ਚਾਲਕ ਨੂੰ ਆਈ ਨੀਂਦ, ਸਾਹਮਣਿਓਂ ਆ ਰਹੇ ਟਰੱਕ ਨੂੰ ਮਾਰ ਦਿੱਤੀ ਟੱਕਰ
Friday, Jul 05, 2024 - 08:52 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ)- ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ.ਰੋਡ ’ਤੇ ਪੈਂਦੇ ਪਿੰਡ ਮੋਹਣਕੇ ਹਿਠਾੜ ਨੇੜੇ ਸਵੇਰੇ 4 ਵਜੇ ਇੱਕ ਟਰਾਲਾ ਚਾਲਕ ਨੂੰ ਅਚਾਨਕ ਨੀਂਦ ਆ ਗਈ ਅਤੇ ਉਸ ਦੇ ਟਰਾਲੇ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ। ਇਸ ਘਟਨਾ ਦੌਰਾਨ ਇੱਕ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਘਰ ਵਿੱਚ ਜਾ ਵੜਿਆ, ਜਿਸ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਟਰਾਲਾ ਨੰਬਰ ਆਰ.ਜੇ.-19ਜੀ.ਪੀ.-3596 ਟਾਈਲਾਂ ਲੈ ਕੇ ਜੋਧਪੁਰ ਤੋਂ ਸ੍ਰੀ ਗੰਗਾਨਗਰ ਨੂੰ ਜਾ ਰਿਹਾ ਸੀ ਅਤੇ ਦੂਜਾ ਟਰਾਲਾ ਨੰਬਰ ਆਰ.ਜੇ.-10ਜੀ.ਐਚ.-5363 ਪਠਾਨਕੋਟ ਵੱਲੋਂ ਆ ਰਿਹਾ ਸੀ, ਜਿਸ ਦੇ ਡਰਾਈਵਰ ਨੂੰ ਪਿੰਡ ਮੋਹਣਕੇ ਨੇੜੇ ਨੀਂਦ ਆਉਣ ਕਾਰਨ ਟਰਾਲਾ ਬੇਕਾਬੂ ਹੋ ਗਿਆ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ
ਜਦੋਂ ਦੋ ਟਰਾਲਿਆਂ ਦੀ ਆਪਸ ਵਿੱਚ ਟੱਕਰ ਹੋ ਗਈ ਤਾਂ ਇੱਕ ਟਰਾਲਾ ਸੜਕ ਕਿਨਾਰੇ ਬਣੇ ਮਕਾਨ ਵਿੱਚ ਜਾ ਵੱਜਿਆ, ਜਿਸ ਕਾਰਨ ਮਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਘਟਨਾ ਵਿੱਚ ਟਰਾਲਾ ਚਾਲਕਾ ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e