ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵੱਲੋਂ ਸੰਸਥਾ ਨੂੰ ਅਲਵਿਦਾ ਕਹਿਣ ਦਾ ਫੈਸਲਾ
Friday, Jul 05, 2024 - 09:58 PM (IST)
![ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵੱਲੋਂ ਸੰਸਥਾ ਨੂੰ ਅਲਵਿਦਾ ਕਹਿਣ ਦਾ ਫੈਸਲਾ](https://static.jagbani.com/multimedia/2024_7image_21_58_025043966bhgy.jpg)
ਵੈਨਕੂਵਰ, (ਮਲਕੀਤ ਸਿੰਘ)- ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੁਬਰਮੈਨ ਵੱਲੋਂ ਆਪਣੀ ਸੰਸਥਾ ਨੂੰ ਅਲਵਿਦਾ ਕਹਿਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਹੈ। ਲਗਭਗ 31 ਸਾਲ ਉਕਤ ਸੰਸਥਾ ਦੀ ਸੇਵਾ ਨਿਭਾਉਣ ਵਾਲੀ ਅਨੀਤਾ ਹੁਬਰਮੈਨ ਦੇ ਅਹੁਦੇ ਦੀ ਮਿਆਦ 30 ਅਗਸਤ 2024 ਨੂੰ ਖਤਮ ਹੋਣ ਜਾ ਰਹੀ ਹੈ ਇਸ ਸਬੰਧ ਵਿਚ ਇਕ ਵਿਦਾਇਗੀ ਪਾਰਟੀ ਦਾ ਆਯੋਜਿਨ 22 ਅਗਸਤ ਨੂੰ ਨੋਰਥ ਵਿਊ ਗੋਲਫ ਕਲੱਬ ਸਰੀ 'ਚ ਕੀਤਾ ਜਾਵੇਗਾ।