ਭਾਜਪਾ ਨੇ ਤਰੁਣ ਚੁੱਘ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਮੁੜ ਬਣਾਇਆ ਜੰਮੂ-ਕਸ਼ਮੀਰ ਤੇ ਲੱਦਾਖ ਦਾ ਇੰਚਾਰਜ

07/06/2024 12:28:38 AM

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਪਾਰਟੀ ਦੀ ਲੀਡਰਸ਼ਿਪ ਨੇ ਇਕ ਵਾਰ ਮੁੜ ਜੰਮੂ-ਕਸ਼ਮੀਰ ਤੇ ਲੱਦਾਖ ਦਾ ਇੰਚਾਰਜ ਬਣਾਇਆ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਦੇਸ਼ ਭਰ ’ਚ ਵੱਖ-ਵੱਖ ਸੂਬਿਆਂ ਵਿਚ ਭਾਜਪਾ ਇੰਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਤਰੁਣ ਚੁੱਘ ਕੋਲ ਪਹਿਲਾਂ ਵੀ ਜੰਮੂ-ਕਸ਼ਮੀਰ ਦਾ ਚਾਰਜ ਸੀ ਅਤੇ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਮੁੜ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਇੰਚਾਰਜ ਨਿਯੁਕਤ ਕੀਤਾ ਹੈ।

ਇੰਚਾਰਜ ਨਿਯੁਕਤ ਹੋਣ ਪਿੱਛੋਂ ਚੁੱਘ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਅਤੇ ਜੰਮੂ-ਕਸ਼ਮੀਰ ’ਚ ਅਮਨ-ਸ਼ਾਂਤੀ ਬਣਾਈ ਰੱਖਣ ਦੀ ਦਿਸ਼ਾ ’ਚ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਵਿਚ ਤੀਜੀ ਵਾਰ ਸੱਤਾ ’ਚ ਆਈ ਰਾਜਗ ਸਰਕਾਰ ਤੋਂ ਜਨਤਾ ਨੂੰ ਕਾਫੀ ਉਮੀਦਾਂ ਹਨ, ਜਿਨ੍ਹਾਂ ’ਤੇ ਪੀ. ਐੱਮ. ਨਰਿੰਦਰ ਮੋਦੀ ਖਰੇ ਉਤਰਨਗੇ। ਹੁਣ ਸਮਾਂ ਆ ਗਿਆ ਹੈ ਜਦੋਂ ਕਾਂਗਰਸ ਤੇ ਉਨ੍ਹਾਂ ਦੀਆਂ ਸਮਰਥਕ ਪਾਰਟੀਆਂ ਦੀ ਪਛਾਣ ਕਰ ਕੇ ਲੋਕ ਦੇਸ਼ ਵਿਚ ਭਾਜਪਾ ਨੂੰ ਮਜ਼ਬੂਤੀ ਪ੍ਰਦਾਨ ਕਰਨ।


Rakesh

Content Editor

Related News