ਭਾਜਪਾ ਦੇ ਇਕ ਵੀ ਮੁਸਲਿਮ ਉਮੀਦਵਾਰ ਨੂੰ ਨਹੀਂ ਮਿਲੀ ਜਿੱਤ

04/26/2017 3:02:36 PM

ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਚੋਣਾਂ ''ਚ ਭਾਜਪਾ ਨੇ ਬੰਪਰ ਕਾਮਯਾਬੀ ਹਾਸਲ ਕੀਤੀ ਹੈ ਪਰ ਪਾਰਟੀ ਦੇ ਮੁਸਲਿਮ ਉਮੀਦਵਾਰ ਇਕ ਵਾਰ ਫਿਰ ਤੋਂ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਨਗਰ ਨਿਗਮ ਚੋਣਾਂ ''ਚ 5 ਮੁਸਲਿਮ ਉਮੀਦਵਾਰ ਉਤਾਰੇ ਸਨ ਪਰ ਹੁਣ ਤੱਕ ਦੇ ਰੁਝਾਨਾਂ ਅਨੁਸਾਰ ਸਾਰੇ ਉਮੀਦਵਾਰ ਪਿਛੜ ਰਹੇ ਹਨ। ਭਾਜਪਾ ਦਾ ਇਕ ਮੁਸਲਿਮ ਉਮੀਦਵਾਰ ਤਾਂ ਚੋਣਾਂ ਹਾਰ ਗਿਆ ਹੈ। ਚੌਹਾਨ ਬਾਂਗਰ ਤੋਂ ਭਾਜਪਾ ਉਮੀਦਵਾਰ ਸਰਤਾਜ ਅਹਿਮਦ ਚੋਣਾਂ ਹਾਰ ਗਏ ਹਨ, ਇੱਥੋਂ ''ਆਪ'' ਉਮੀਦਵਾਰ ਅੱਗੇ ਚੱਲ ਰਹੇ ਹਨ, ਜਦੋਂ ਕਿ ਇਕ ਸੀਟ ''ਤੇ ''ਆਪ'' ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। 
ਭਾਜਪਾ ਨੇ ਇਨ੍ਹਾਂ ਚੋਣਾਂ ''ਚ ਜਾਕਿਰ ਨਗਰ ਤੋਂ ਕੁੰਵਰ ਰਫੀ, ਚੌਹਾਨ ਬਾਂਗਰ ਤੋਂ ਸਰਤਾਜ ਅਹਿਮਦ, ਅਬੂ ਫਜ਼ਲ ਐਨਕਲੇਵ ਤੋਂ ਜਮਾਲ ਹੈਦਰ, ਕੁਰੈਸ਼ ਨਗਰ ਤੋਂ ਰੂਬੀਨਾ ਬੇਗਮ, ਦਿੱਲੀ ਗੇਟ ਤੋਂ ਫਈਮੁਦੀਨ ਸੈਫੀ ਅਤੇ ਮੁਸਤਫਾਬਾਦ ਤੋਂ ਸਾਬਰਾ ਮਲਿਕ ਨੂੰ ਚੋਣਾਂ ''ਚ ਉਤਾਰਿਆ ਸੀ। ਹਾਲਾਂਕਿ ਸਕਰੂਟਨੀ ਦੌਰਾਨ ਜਮਾਲ ਹੈਦਰ ਦਾ ਪਰਚਾ ਰੱਦ ਹੋ ਗਿਆ ਸੀ। ਬਾਅਦ ''ਚ ਪਾਰਟੀ ਨੇ ਅਬੂ ਫਜ਼ਲ ਐਨਕਲੇਵ ਤੋਂ ਗੁਲਫਾਮ ਨਾਂ ਦੇ ਇਕ ਆਜ਼ਾਦ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ। ਗੁਲਫਾਮ ਦਿੱਲੀ ਭਾਜਪਾ ਦੇ ਘੱਟ ਗਿਣਤੀ ਮੋਰਚਾ ਦੇ ਉਪ ਪ੍ਰਧਾਨ ਵੀ ਹਨ।


Disha

News Editor

Related News