ਲੋਕ ਸਭਾ ਚੋਣਾਂ: ਪੰਜਾਬ ''ਚ ਹੁਣ ਤਕ ਸਿਰਫ਼ ਇਕ ਮਹਿਲਾ ਉਮੀਦਵਾਰ ਨੂੰ ਮਿਲੀ ਟਿਕਟ

Tuesday, Apr 09, 2024 - 06:31 PM (IST)

ਲੋਕ ਸਭਾ ਚੋਣਾਂ: ਪੰਜਾਬ ''ਚ ਹੁਣ ਤਕ ਸਿਰਫ਼ ਇਕ ਮਹਿਲਾ ਉਮੀਦਵਾਰ ਨੂੰ ਮਿਲੀ ਟਿਕਟ

ਚੰਡੀਗੜ੍ਹ (ਮਨਜੋਤ)- ਪੰਜਾਬ ’ਚ ਮਹਿਲਾ ਵੋਟਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਮਹਿਲਾ ਵੋਟਰਾਂ ਦੀ ਗਿਣਤੀ 98,29,916 ਸੀ ਜਦਕਿ ਇਸ ਵਾਰ ਮਹਿਲਾ ਵੋਟਰਾਂ ਦੀ ਗਿਣਤੀ ਵਧ ਕੇ 1,00,77,543 ਤਕ ਪਹੁੰਚ ਗਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਸੂਬੇ ’ਚ ਮਹਿਲਾ ਵੋਟਰਾਂ ਦੀ ਗਿਣਤੀ ’ਚ 2,47,627 ਦਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਅਨੁਸਾਰ ਮਹਿਲਾ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਸ਼ਾਹੀ ਸ਼ਹਿਰ ਪਟਿਆਲਾ ’ਚ 8,52,433 ਹੈ। ਵੱਡੀ ਗੱਲ ਇਹ ਹੈ ਕਿ ਪਟਿਆਲਾ ਤੋਂ ਭਾਜਪਾ ਵੱਲੋਂ ਉਮੀਦਵਾਰ ਵੀ ਮਹਿਲਾ ਨੂੰ ਹੀ ਐਲਾਨਿਆ ਗਿਆ ਹੈ।

ਹਾਲੇ ਤੱਕ ਸਿਰਫ਼ ਭਾਜਪਾ ਵੱਲੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਕਿਸੇ ਹੋਰ ਪਾਰਟੀ ਨੇ ਕਿਸੇ ਮਹਿਲਾ ਨੂੰ ਉਮੀਦਵਾਰ ਨਹੀਂ ਐਲਾਨਿਆ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਬੈਂਸ ਦੀ ਕਾਂਗਰਸ ’ਚ ਐਂਟਰੀ ’ਤੇ ਲੱਗੀ ਬ੍ਰੇਕ! ਇਹ ਕਾਰਨ ਬਣ ਰਹੇ ਅੜਿੱਕਾ

ਦੂਜੀਆਂ ਪਾਰਟੀਆਂ ਵੱਲੋਂ ਕਿੰਨੀਆਂ ਔਰਤਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਜਾਂਦੀ ਹੈ, ਇਹ ਹਾਲੇ ਦੇਖਣਾ ਹੋਵੇਗਾ ਪਰ ਇਸ ਵਾਰ ਲੋਕ ਸਭਾ ਚੋਣਾਂ ’ਚ ਮਹਿਲਾ ਵੋਟਰ ਅਹਿਮ ਭੂਮਿਕਾ ਨਿਭਾਉਣਗੇ। ਚੋਣ ਕਮਿਸ਼ਨ ਅਨੁਸਾਰ ਮਹਿਲਾ ਵੋਟਰ ਵੋਟ ਬਣਵਾਉਣ ’ਚ ਅੱਗੇ ਆ ਰਹੇ ਹਨ। ਲੁਧਿਆਣਾ ’ਚ 8,06,484, ਗੁਰਦਾਸਪੁਰ ’ਚ 7,50,965, ਅੰਮ੍ਰਿਤਸਰ ’ਚ 7,56,820, ਖਡੂਰ ਸਾਹਿਬ ’ਚ 7,85,067, ਜਲੰਧਰ ’ਚ 7,87,781, ਹੁਸ਼ਿਆਰਪੁਰ ’ਚ 7,66,296, ਸ੍ਰੀਅਨੰਦਪੁਰ ਸਾਹਿਬ ’ਚ 8,17,627, ਫ਼ਤਹਿਗੜ੍ਹ ਸਾਹਿਬ ’ਚ 7,22,353, ਫ਼ਰੀਦਕੋਟ ’ਚ 7,44,363, ਫ਼ਿਰੋਜ਼ਪੁਰ ’ਚ 7,83,402, ਬਠਿੰਡਾ ’ਚ 7,74,860, ਸੰਗਰੂਰ ’ਚ 7,29,092 ਮਹਿਲਾ ਵੋਟਰ ਹਨ।

ਪੁਰਸ਼ ਅਤੇ ਮਹਿਲਾ ਵੋਟਰਾਂ ਦੀ ਗਿਣਤੀ’ਚ ਕੋਈ ਜ਼ਿਆਦਾ ਫ਼ਰਕ ਨਹੀਂ ਰਿਹਾ। ਚੋਣ ਕਮਿਸ਼ਨ ਅਨੁਸਾਰ ਸੂਬੇ ’ਚ ਪੁਰਸ਼ ਵੋਟਰਾਂ ਦੀ ਗਿਣਤੀ 1,11,92,959 ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਪੁਰਸ਼ ਵੋਟਰਾਂ ਦੀ ਗਿਣਤੀ ਪਟਿਆਲਾ ’ਚ 9,35,238 ਹੈ। ਇਸੇ ਤਰ੍ਹਾਂ ਗੁਰਦਾਸਪੁਰ ’ਚ 8,44,299, ਅੰਮ੍ਰਿਤਸਰ ’ਚ 8,36,966, ਖਡੂਰ ਸਾਹਿਬ ’ਚ 8,70,337, ਜਲੰਧਰ ’ਚ 8,54,048, ਹੁਸ਼ਿਆਰਪੁਰ ’ਚ 8,26,679, ਅਨੰਦਪੁਰ ਸਾਹਿਬ ’ਚ 8,93,567, ਲੁਧਿਆਣਾ ’ਚ 9,22,005, ਫ਼ਤਹਿਗੜ੍ਹ ਸਾਹਿਬ ’ਚ 8,16,775, ਫ਼ਿਰੋਜ਼ਪੁਰ ’ਚ 8,73,684, ਬਠਿੰਡਾ ’ਚ 8,63,989 ਤੇ ਸੰਗਰੂਰ ’ਚ 8,20,879 ਹਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਦੇਵੇਂਦਰ ਯਾਦਵ ਨੇ ਸੱਦੀ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ

ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ ਔਰਤਾਂ ਨਾਲ ਵਿਤਕਰਾ : ਗੁਲਸ਼ਨ

ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਔਰਤਾਂ ਨਾਲ ਵਿਤਕਰਾ ਕਰਦੀਆਂ ਹਨ। ਭਾਵੇਂ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦੀ ਗੱਲ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਹਰ ਤਰ੍ਹਾਂ ਦੀਆਂ ਚੋਣਾਂ ’ਚ ਪੁਰਸ਼ਾਂ ਨੂੰ ਹੀ ਤਵੱਜੋਂ ਦਿੱਤੀ ਜਾਂਦੀ ਹੈ। ਜੇ ਸਿਆਸਤ ’ਚ ਔਰਤਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਤਾਂ ਉਸ ਨਾਲ ਸਿਆਸਤ ਹੋਰ ਸਾਫ਼-ਸੁਥਰੀ ਹੋਵੇਗੀ ਕਿਉਂਕਿ ਔਰਤਾਂ ਨੂੰ ਘਰ-ਬਾਹਰ ਸੰਭਾਲਣ ਦੇ ਨਾਲ-ਨਾਲ ਸਿਆਸਤ ਨੂੰ ਵੀ ਸੰਭਾਲਣਾ ਆਉਂਦਾ ਹੈ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਮਹਿਲਾ ਉਮੀਦਵਾਰਾਂ ਨੂੰ ਪਹਿਲ ਦੇਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News