ਬਿਹਾਰ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਧਾਰਿਆ ਭਿਆਨਕ ਰੂਪ, ਯਾਤਰੀ ਰੇਲ ਨੂੰ ਲਗਾਈ ਅੱਗ

Wednesday, Jan 26, 2022 - 03:02 PM (IST)

ਗਯਾ– ਬਿਹਾਰ ’ਚ ਰੇਲਵੇ ਭਰਤੀ ਬੋਰਡ ਦੀ ਐੱਨ.ਟੀ.ਪੀ.ਸੀ. ਪ੍ਰੀਖਿਆ ’ਚ ਧਾਂਧਲੀ ਦੇ ਵਿਰੋਧ ’ਚ ਬੁੱਧਵਾਰ ਨੂੰ ਵਿਦਿਆਰਥੀ ਜ਼ਿਆਦਾ ਉਗਰ ਹੋ ਗਏ। ਤੀਜੇ ਦਿਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਤੀਆਂ ਨੇ ਗਯਾ ’ਚ ਟ੍ਰੇਨ ’ਚ ਅੱਗ ਲਗਾ ਦਿੱਤੀ। ਇਸ ਘਟਨਾ ’ਤੇ ਗਯਾ ਦੇ ਐੱਸ.ਐੱਸ.ਪੀ. ਆਦਿੱਤਿਆ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਕਿਸੇ ਦੇ ਬਹਿਕਾਵੇ ’ਚ ਨਾ ਆਉਣ। ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ। ਰੇਲਵੇ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਜਾਂਚ ਕਰੇਗੀ। ਕੁਝ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਸ.ਪੀ. ਆਦਿੱਤਿਆ ਕੁਮਾਰ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਸਥਿਤੀ ਹੁਣ ਕੰਟਰੋਲ ’ਚ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਟ੍ਰੇਨ ’ਚ ਅੱਗ ਲਗਾ ਦਿੱਤੀ ਹੈ, ਅਸੀਂ ਉਨ੍ਹਾਂ ’ਚੋਂ ਕੁਝ ਦੀ ਪਛਾਣ ਕਰ ਲਈ ਹੈ। ਉਥੇ ਹੀ ਵਿਦਿਆਰਥੀਆਂ ਦੇ ਵਧਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹੁਣ ਰੇਲਵੇ ਬੋਰਡ ਨੇ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਲਿਆ ਹੈ। ਇਹ ਪ੍ਰੈੱਸ ਕਾਨਫਰੰਸ ਅੱਜ ਦੁਪਹਿਰ 3:30 ਵਜੇ ਹੋਵੇਗੀ।

ਇਹ ਵੀ ਪੜ੍ਹੋ– ਰੇਲਵੇ ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਬਿਹਾਰ ’ਚ ਵਿਦਿਆਰਥੀਆਂ ਨੇ ਪੈਸੰਜਰ ਟ੍ਰੇਨ ’ਚ ਲਾਈ ਅੱਗ

 

ਇਹ ਵੀ ਪੜ੍ਹੋ– ਆਰ.ਆਰ.ਬੀ. ਪ੍ਰੀਖਿਆ ਦੇ ਨਿਯਮਾਂ ਦਾ ਵਿਰੋਧ ਕਰ ਰਹੇ ਨੌਜਵਾਨਾਂ ਦੇ ਸਮਰਥਨ ’ਚ ਆਏ ਰਾਹੁਲ ਗਾਂਧੀ

ਮੰਗਲਵਾਰ ਨੂੰ ਵੀ ਕੀਤਾ ਸੀ ਉਗਰ ਪ੍ਰਦਰਸ਼ਨ
ਮੰਗਲਵਾਰ ਨੂੰ ਵੀ ਵਿਦਿਆਰਥੀਆਂ ਨੇ ਦਿੱਲੀ-ਹਾਵੜਾ ਮੇਨ ਲਾਈਨ ’ਤੇ ਬਕਸਰ ਅਤੇ ਬਿਹਾਰ ਸ਼ਰੀਫ ’ਚ ਰੇਲਵੇ ਟ੍ਰੈਕ ਜਾਮ ਕਰਕੇ ਹੰਗਾਮਾ ਕੀਤਾ ਤਾਂ ਮੁਜ਼ੱਫਰਪੁਰ ’ਚ ਗੋਂਦੀਆ ਐਕਸਪ੍ਰੈੱਸ ਨੂੰ ਰੋਕ ਦਿੱਤਾ। ਇਸਤੋਂ ਬਾਅਦ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗਣ ਦੇ ਨਾਲ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ। ਮੰਗਲਵਾਰ ਸਵੇਰੇ ਵਿਦਿਆਰਥੀਆਂ ਨੇ ਬਕਸਰ ਰੇਲਵੇ ਸਟੇਸ਼ਨ ’ਤੇ ਟ੍ਰੈਕ ਜਾਮ ਕਰਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਨਾਲ ਪਟਨਾ-ਵਾਰਾਣਸੀ ਰੇਲ ਖੰਡ ’ਤੇ ਟ੍ਰੇਾਂ ਦੀ ਆਵਾਜਾਈ ਠੱਪ ਹੋ ਗਈ। ਦੋ ਟ੍ਰੇਨਾਂ ਸਟੇਸ਼ਨ ’ਤੇ ਖੜ੍ਹੀਆਂ ਰਹੀਆਂ। ਇਟਾਢੀ ਗੁਮਟੀ ’ਤੇ ਵੀ ਇਕ ਟ੍ਰੇਨ ਖੜ੍ਹੀ ਸੀ। ਬਿਹਾਰ ਸ਼ਰੀਫ ਸਟੇਸਨ ’ਤੇ ਵਿਦਿਆਰਥੀਆਂ ਦਾ ਇਕੱਠ ਟ੍ਰੈਕ ’ਤੇ ਖੜ੍ਹਾ ਹੋ ਗਿਆ। ਇਸ ਨਾਲ ਦਿੱਲੀ ਜਾਣ ਵਾਲੀ ਸ਼੍ਰਮਜੀਵੀ ਐਕਸਪ੍ਰੈੱਸ ਡੇਢ ਘੰਟੇ ਤਕ ਆਊਟਰ ਸਿਗਨਲ ’ਤੇ ਖੜ੍ਹੀ ਰਹੀ।

ਇਹ ਵੀ ਪੜ੍ਹੋ– ਗਣਤੰਤਰ ਦਿਵਸ ਸਮਾਰੋਹ ਦੇ ਸਮਾਪਨ ਤੋਂ ਬਾਅਦ ਦਰਸ਼ਕਾਂ ਵਿਚ ਪੁੱਜੇ PM, ਲੱਗੇ 'ਮੋਦੀ-ਮੋਦੀ ਦੇ ਨਾਅਰੇ

 


Rakesh

Content Editor

Related News