ਬਿਹਾਰ: ਹੜ੍ਹ ਨਾਲ ਹਾਲਾਤ ਬਦਤਰ, ਔਰਤ ਨੇ ਦਿੱਤਾ ਕਿਸ਼ਤੀ ''ਚ ਹੀ ਬੱਚੇ ਨੂੰ ਜਨਮ

08/17/2017 12:11:10 PM

ਪਟਨਾ—ਬਿਹਾਰ 'ਚ ਹੜ੍ਹ ਪ੍ਰਭਾਵਿਤ ਜ਼ਿਲੇ ਮਧੁਬਨੀ 'ਚ ਐਨ.ਡੀ.ਆਰ.ਐਫ. ਦੀ ਬਚਾਅ ਕਿਸ਼ਤੀ 'ਚ ਬੁੱਧਵਾਰ ਨੂੰ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਮਦਦ ਨਾਲ ਔਰਤ ਨੇ ਬੱਚੇ ਨੂੰ ਸੁਰੱਖਿਅਤ ਜਨਮ ਦਿੱਤਾ। ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ। ਐਨ.ਡੀ.ਆਰ.ਐਫ. ਦੀ ਨਵੀਂ ਬਟਾਲੀਅਨ ਦੇ ਕਮਾਨ ਅਫਸਰ ਵਿਜੈ ਸਿੰਘ ਨੇ ਦੱਸਿਆ ਕਿ, ਗਰਭਵਤੀ ਔਰਤ ਨੂੰ ਜ਼ਿਲੇ ਦੇ ਬੇਨੀਪੱਟੀ ਬਲਾਕ ਸਥਿਤ ਹੜ੍ਹ 'ਚ ਡੁੱਬੇ ਇਕ ਪਿੰਡ ਤੋਂ ਬਚਾਅ ਮੁਹਿੰਮ ਦੇ ਤਹਿਤ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਮਹਿਲਾ ਨੂੰ ਦਰਦ ਸ਼ੁਰੂ ਹੋ ਗਿਆ। ਕਿਸ਼ਤੀ 'ਚ ਨਰਸਿੰਗ ਸਟਾਫ ਨੇ ਔਰਤ ਨੂੰ ਤੱਤਕਾਲ ਮੈਡੀਕਲ ਮਦਦ ਉਪਲੱਬਧ ਕਰਵਾਈ। ਇਸ ਦੇ ਬਾਅਦ ਔਰਤ ਨੇ ਬੱਚੇ ਨੂੰ ਜਨਮ ਦਿੱਤਾ।
ਬਿਹਾਰ 'ਚ ਪਿਛਲੇ ਦੋ ਸਾਲਾਂ 'ਚ ਹੜ੍ਹ ਦੇ ਦੌਰਾਨ ਐਨ.ਡੀ.ਆਰ.ਐਫ. ਦੀ ਕਿਸ਼ਤੀ 'ਚ ਚਾਰ ਔਰਤਾਂ ਬੱਚੇ ਨੂੰ ਜਨਮ ਦੇ ਚੁੱਕੀਆਂ ਹਨ। ਐਨ.ਡੀ. ਆਰ.ਐਫ. ਦੀ ਟੀਮ ਨੇ ਮੰਗਲਵਾਰ ਨੂੰ ਵੀ ਛੇ ਗਰਭਵਤੀ ਔਰਤਾਂ ਨੂੰ ਮੁਜੱਫਰਪੁਰ ਸਥਿਤ ਹਸਪਤਾਲ 'ਚ ਦਾਖਲ ਕਰਵਾਇਆ ਸੀ। ਹੜ੍ਹ ਨਾਲ ਪ੍ਰਭਾਵਿਤ ਬਿਹਾਰ 'ਚ ਐਨ.ਡੀ.ਐਫ. ਦੀ 23 ਟੀਮਾਂ ਬਚਾਅ ਕੰਮ 'ਚ ਜੁੱਟੀਆਂ ਹੋਈਆਂ ਹਨ। ਬਿਹਾਰ 'ਚ ਹੜ੍ਹ ਦੇ ਇਹ ਹਾਲਾਤ ਪਿਛਲੇ ਦਹਾਕੇ 'ਚ ਸਭ ਤੋਂ ਭਿਆਨਕ ਹਨ। ਇਹ ਬਹੁਤ ਗੰਭੀਰ ਹੈ ਅਤੇ ਸਰਕਾਰ ਜਨਤਾ ਨੂੰ ਹਰ ਸੰਭਵ ਮਦਦ ਪਹੁੰਚਾ ਰਹੀ ਹੈ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਲੋਕ ਹੜ੍ਹ ਦੇ ਕਾਰਨ ਹੋਣ ਵਾਲੀ ਮਾਹਾਮਾਰੀ ਦੇ ਕਾਰਨ ਪ੍ਰਭਾਵਿਤ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।


Related News