ਇਨਸਾਨੀਅਤ ਹੋਈ ਸ਼ਰਮਸਾਰ ! ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫ਼ਿਰ ਲਿਫ਼ਾਫੇ ''ਚ ਪਾ ਕੇ ਸੜਕ ''ਤੇ ਸੁੱਟਿਆ
Friday, May 03, 2024 - 09:21 PM (IST)
 
            
            ਕੋਚੀ (ਅਨਸ)- ਕੇਰਲ ਦੇ ਕੋਚੀ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 23 ਸਾਲਾ ਕੁਆਰੀ ਕੁੜੀ ਨੇ ਘਰ ਦੇ ਬਾਥਰੂਮ ’ਚ ਬੱਚੇ ਨੂੰ ਜਨਮ ਦਿੱਤਾ। ਇਹੀ ਨਹੀਂ, ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਲਿਫ਼ਾਫ਼ੇ ’ਚ ਪਾ ਕੇ ਆਪਣੇ ਘਰ ਦੇ ਬਾਹਰ ਸੜਕ ’ਤੇ ਸੁੱਟ ਦਿੱਤਾ।
ਇਹ ਵੀ ਪੜ੍ਹੋ- ਆਨਲਾਈਨ ਸ਼ਾਪਿੰਗ ਕਰਨਾ ਪਿਆ ਮਹਿੰਗਾ, ਪਾਰਸਲ 'ਚ ਬਲਾਸਟ ਹੋਣ ਕਾਰਨ ਪਿਓ-ਧੀ ਦੀ ਹੋਈ ਦਰਦਨਾਕ ਮੌਤ
ਇਹ ਘਟਨਾ ਬੰਦਰਗਾਹ ਸ਼ਹਿਰ ਦੇ ਪਾਸ਼ ਖੇਤਰ ਪਨਾਮਪਿੱਲੀ ਨਗਰ ਦੀ ਹੈ। ਪੁਲਸ ਨੂੰ ਸ਼ੱਕ ਹੈ ਕਿ ਕੁੜੀ ਨਾਲ ਜਬਰ-ਜ਼ਨਾਹ ਹੋਇਆ ਹੋ ਸਕਦਾ ਹੈ। ‘ਐਮਾਜ਼ਨ’ ਦੇ ਲਿਫਾਫੇ ’ਤੇ ਲਿਖੇ ਪਤੇ ਤੋਂ ਕੁੜੀ ਦਾ ਪਤਾ ਲਗਾਇਆ ਜਾ ਚੁੱਕਾ ਹੈ। ਉਕਤ ਲਿਫਾਫੇ ’ਚ ‘ਐਮਾਜ਼ਨ ’ ਦਾ ਕੋਈ ਸਾਮਾਨ ਕੁੜੀ ਦੇ ਘਰ ਕਿਸੇ ਸਮੇ ਆਇਆ ਹੋਵੇਗਾ। ਕੁੜੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹੈਰਾਨੀਜਨਕ- ਦੇਸ਼ ਦੇ ਮਾਲਖਾਨੇ 'ਚੋਂ 5 ਲੱਖ ਕਰੋੜ ਦੀ ਹੈਰੋਇਨ ਹੋ ਗਈ 'ਗਾਇਬ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            