ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ
Tuesday, May 07, 2024 - 04:48 PM (IST)
ਕਿਸ਼ਨਗੰਜ : ਬਿਹਾਰ ਦੇ ਕਿਸ਼ਨਗੰਜ ਵਿੱਚ ਇੱਕ ਔਰਤ ਨੇ ਇੱਕੋ ਸਮੇਂ 5 ਲੜਕੀਆਂ ਨੂੰ ਜਨਮ ਦਿੱਤਾ ਹੈ। ਔਰਤ ਦਾ ਨਾਂ ਤਾਹਿਰਾ ਬੇਗਮ ਹੈ। ਔਰਤ ਦੇ ਪਰਿਵਾਰ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ। ਦਰਅਸਲ, ਇਹ ਪੂਰਾ ਮਾਮਲਾ ਕਿਸ਼ਨਗੰਜ ਜ਼ਿਲ੍ਹੇ ਦੇ ਪੋਠੀਆ ਬਲਾਕ ਦੇ ਰਜ਼ਾ ਨਰਸਿੰਗ ਹੋਮ ਦਾ ਹੈ। ਇੱਥੇ ਸ਼ਨੀਵਾਰ ਰਾਤ ਨੂੰ ਇੱਕ ਔਰਤ ਨੇ ਇੱਕੋ ਸਮੇਂ ਪੰਜ ਬੱਚੀਆਂ ਨੂੰ ਜਨਮ ਦਿੱਤਾ। ਲੜਕੀਆਂ ਦਾ ਭਾਰ ਸਿਰਫ਼ ਇੱਕ ਕਿਲੋਗ੍ਰਾਮ ਹੈ ਪਰ ਸਾਰੀਆਂ ਤੰਦਰੁਸਤ ਹਨ। ਨਰਸਿੰਗ ਹੋਮ ਦੇ ਡਾਕਟਰ ਨੇ ਔਰਤ ਦੀ ਨਾਰਮਲ ਡਿਲੀਵਰੀ ਕਰਵਾਈ। ਇੱਕ-ਇੱਕ ਕਰਕੇ ਪੰਜ ਬੱਚੀਆਂ ਦਾ ਜਨਮ ਹੋਇਆ ਹੈ।
ਇਹ ਵੀ ਪੜ੍ਹੋ : ਨੀਂਦ ਉਡਾ ਸਕਦੀਆਂ ਹਨ ਆਲੂ-ਪਿਆਜ਼ ਦੀਆਂ ਕੀਮਤਾਂ, ਫਿਰ ਵਧਣੇ ਸ਼ੁਰੂ ਹੋਏ ਭਾਅ
ਔਰਤ ਨੇ ਪੰਜ ਲੜਕੀਆਂ ਨੂੰ ਦਿੱਤਾ ਜਨਮ
ਔਰਤ ਨੇ ਦੱਸਿਆ ਕਿ ਜਦੋਂ ਮੈਂ ਦੋ ਮਹੀਨੇ ਦੀ ਗਰਭਵਤੀ ਸੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਗਰਭ 'ਚ ਚਾਰ ਬੱਚੇ ਹਨ। ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਉਨ੍ਹਾਂ ਦੀ ਗਿਣਤੀ ਪੰਜ ਸੀ। ਇਸ ਤੋਂ ਬਾਅਦ ਮੈਨੂੰ ਡਰ ਲੱਗਣ ਲੱਗਾ। ਡਾਕਟਰ ਨੇ ਮੈਨੂੰ ਭਰੋਸਾ ਦਿਵਾਇਆ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਰਜ਼ਾ ਨਰਸਿੰਗ ਹੋਮ ਦੇ ਡਾਕਟਰ ਨੇ ਦੱਸਿਆ ਕਿ ਜਦੋਂ ਅਸੀਂ ਮਰੀਜ਼ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਪੰਜ ਬੱਚੇ ਹਨ। ਮਰੀਜ਼ ਘਬਰਾਉਣ ਲੱਗਾ, ਪਰ ਅਸੀਂ ਸਮਝਾਇਆ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਅੱਜ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਇਹ ਵੀ ਪੜ੍ਹੋ : ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ
ਪੰਜ ਬੱਚਿਆਂ ਦੇ ਜਨਮ ਤੋਂ ਸਟਾਫ਼ ਵੀ ਹੈਰਾਨ
ਪੰਜ ਲੜਕੀਆਂ ਨੂੰ ਜਨਮ ਦੇਣ ਵਾਲੀ ਔਰਤ ਠਾਕੁਰਗੰਜ ਬਲਾਕ ਦੀ ਕਨਕਪੁਰ ਪੰਚਾਇਤ ਅਧੀਨ ਪੈਂਦੇ ਪਿੰਡ ਜਲ ਮਿਲਿਕ ਦੀ ਰਹਿਣ ਵਾਲੀ ਹੈ। ਇਕ ਤੋਂ ਬਾਅਦ ਇਕ ਬੱਚੀਆਂ ਨੂੰ ਪੈਦਾ ਹੁੰਦੇ ਦੇਖ ਕੇ ਡਿਲੀਵਰੀ ਕਰਨ ਵਾਲੇ ਡਾਕਟਰ ਅਤੇ ਹਸਪਤਾਲ ਦਾ ਸਟਾਫ ਵੀ ਹੈਰਾਨ ਰਹਿ ਗਿਆ।
ਇਹ ਵੀ ਪੜ੍ਹੋ : ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ
ਪੰਜ ਬੱਚਿਆਂ ਦਾ ਜਨਮ, ਮੇਰੇ ਲਈ ਪਹਿਲਾ ਅਨੁਭਵ
27 ਸਾਲਾ ਤਾਹਿਰਾ ਬੇਗਮ ਦਾ ਪਹਿਲਾਂ ਹੀ ਤਿੰਨ ਸਾਲ ਦਾ ਬੇਟਾ ਹੈ। ਉਹ ਇੱਕ ਹੋਰ ਬੱਚਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਜੇ ਉਸਦੀ ਇੱਕ ਧੀ ਹੋਵੇ ਤਾਂ ਇਹ ਬਹੁਤ ਵਧੀਆ ਹੋਵੇਗਾ। ਪਰ, ਉਨ੍ਹਾਂ ਦੀਆਂ ਪੰਜ ਧੀਆਂ ਹੋ ਗਈਆਂ ਹਨ। ਨਰਸਿੰਗ ਹੋਮ ਦੀ ਡਾਕਟਰ ਫਰਜ਼ਾਨਾ ਨੇ ਮੀਡੀਆ ਨੂੰ ਦੱਸਿਆ ਕਿ ਅਜਿਹਾ ਮਾਮਲਾ 5 ਲੱਖ 71 ਹਜ਼ਾਰ ਡਿਲੀਵਰੀ 'ਚ ਇਕ ਵਾਰ ਹੁੰਦਾ ਹੈ।
ਚਾਰ ਬੱਚਿਆਂ ਦੀ ਡਿਲੀਵਰੀ ਦੀ ਗੱਲ ਚੱਲ ਰਹੀ ਸੀ, ਮੈਂ ਪਹਿਲੀ ਵਾਰ ਪੰਜ ਬੱਚਿਆਂ ਦੀ ਡਿਲੀਵਰੀ ਦੇਖ ਰਹੀ ਹਾਂ। ਮੈਂ ਪਹਿਲੀ ਵਾਰ ਇੱਕੋ ਸਮੇਂ ਪੰਜ ਬੱਚਿਆਂ ਦੀ ਡਿਲਵਿਰੀ ਕਰਵਾਈ ਹੈ।
ਇਹ ਵੀ ਪੜ੍ਹੋ : ਨਵੀਂ ਖੁੱਲ੍ਹੀ ਦੁਕਾਨ ’ਚ ਚੋਰੀ ਦੇ ਮਾਮਲੇ ’ਚ ਇੰਸ਼ੋਰੈਂਸ ਕੰਪਨੀ ਨੂੰ ਹਰਜਾਨੇ ਸਣੇ 9.90 ਲੱਖ ਰੁਪਏ ਕਲੇਮ ਅਦਾ ਕਰਨ ਦੇ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8