ਭੀਮ ਆਰਮੀ ਚੀਫ ਚੰਦਰਸ਼ੇਖਰ ਨੇ ਆਪਣਾ ਨਾਂ ਤੋਂ ''ਰਾਵਣ'' ਸ਼ਬਦ ਹਟਾਇਆ

Monday, Sep 17, 2018 - 10:37 AM (IST)

ਨਵੀਂ ਦਿੱਲੀ— ਸਹਾਰਨਪੁਰ 'ਚ ਜਾਤੀ ਸੰਘਰਸ਼ ਦੇ ਬਾਅਦ ਚਰਚਾ 'ਚ ਆਏ ਭੀਮ ਆਰਮੀ ਦੇ ਮੁਖੀ ਦਲਿਤ ਨੇਤਾ ਚੰਦਰਸ਼ੇਖਰ 'ਆਜਾਦ' ਉਰਫ 'ਰਾਵਣ' ਨੇ ਜੇਲ ਤੋਂ ਬਾਹਰ ਆਉਂਦੇ ਹੀ ਆਪਣੇ ਨਾਂ ਤੋਂ ਰਾਵਣ ਸ਼ਬਦ ਹਟਾ ਦਿੱਤਾ ਹੈ। ਚੰਦਰਸ਼ੇਖਰ ਨੇ ਕਿਹਾ ਕਿ ਮੇਰੇ ਨਾਂ ਨਾਲ ਰਾਵਣ ਲਿਖਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ। ਪੱਛਮੀ ਉਤਰ ਪ੍ਰਦੇਸ਼ ਦੇ ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ 'ਰਾਵਣ' ਦੇ ਨਾਂ ਤੋਂ ਜ਼ਿਆਦਾ ਚਰਚਿਤ ਹੈ ਅਤੇ ਇਸ ਨਾਂ ਤੋਂ ਲੋਕਾਂ ਵਿਚਾਲੇ ਮਸ਼ਹੂਰ ਹਨ। ਬ੍ਰਾਹਮਣਵਾਦ ਖਿਲਾਫ ਇਸ ਨਾਂ ਦੀ ਵਰਤੋਂ ਚੰਦਰਸ਼ੇਖਰ ਨੇ ਦਲਿਤ ਅੰਦੋਲਨ ਦੌਰਾਨ ਬਖੂਬੀ ਕੀਤੀ। 'ਰਾਵਣ' ਸ਼ਬਦ ਦਾ ਨਾਂ ਉਨ੍ਹਾਂ ਦੇ ਸਮਰਥਕਾਂ ਨੇ ਵਿਦਰੋਹ ਦੇ ਪ੍ਰਤੀਕ ਦੇ ਤੌਰ 'ਤੇ ਚੰਦਰਸ਼ੇਖਰ ਨਾਲ ਜੋੜੇ ਰੱਖਿਆ ਸੀ। ਹਾਲ ਹੀ 'ਚ 16 ਮਹੀਨੇ ਦੇ ਬਾਅਦ ਚੰਦਰਸ਼ੇਖਰ ਜੇਲ ਤੋਂ ਬਾਹਰ ਆਏ ਹਨ। ਉਨ੍ਹਾਂ ਨੂੰ ਜੇਲ ਤੋਂ ਬਾਹਰ ਆਉਂਦੇ ਹੀ ਨਾਂ ਦੇ ਅੱਗੇ ਤੋਂ 'ਰਾਵਣ' ਸ਼ਬਦ ਹਟਾ ਦਿੱਤਾ ਹੈ।


Related News