ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 6 ਗ੍ਰਿਫ਼ਤਾਰ
Monday, Nov 10, 2025 - 10:36 AM (IST)
ਬਠਿੰਡਾ (ਸੁਖਵਿੰਦਰ) : ਪੁਲਸ ਨੇ ਵੱਖ-ਵੱਖ ਥਾਵਾਂ ਤੋਂ 6 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸਿਵਲ ਲਾਈਨ ਪੁਲਸ ਨੇ ਧੋਬੀਆਣਾ ਬਸਤੀ ਤੋਂ ਮੁਲਜ਼ਮ ਸੋਨੂੰ ਅਤੇ ਰਿਤਿਕ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 10.86 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਸਦਰ ਬਠਿੰਡਾ ਪੁਲਸ ਨੇ ਬੀੜ ਤਾਲਾਬ ਤੋਂ ਮੁਲਜ਼ਮ ਮਲਕੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸਦਰ ਪੁਲਸ ਨੇ ਬੱਲੂਆਣਾ ਪਿੰਡ ਤੋਂ ਮੁਲਜ਼ਮ ਬਿੱਟੂ ਸਿੰਘ ਨੂੰ ਵੀ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਇਸੇ ਤਰ੍ਹਾਂ ਨੰਦਗੜ੍ਹ ਪੁਲਸ ਨੇ ਰਾਏਕੇ ਕਲਾਂ ਦੇ ਵਾਸੀ ਜਗਦੀਪ ਸਿੰਘ ਨੂੰ ਕਾਲਝਰਾਣੀ ਤੋਂ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
