ਨਤੀਜੇ ਆਉਣ ਤੋਂ ਪਹਿਲਾਂ ਹੀ ਵਾਰਡ ਨਿਵਾਸੀਆਂ ਨੇ ਹਰਮੀਤ ਸੰਧੂ ਨੂੰ ਦਿੱਤਾ ਜੇਤੂ ਕਰਾਰ, ਵੰਡੇ ਲੱਡੂ

Thursday, Nov 13, 2025 - 07:30 PM (IST)

ਨਤੀਜੇ ਆਉਣ ਤੋਂ ਪਹਿਲਾਂ ਹੀ ਵਾਰਡ ਨਿਵਾਸੀਆਂ ਨੇ ਹਰਮੀਤ ਸੰਧੂ ਨੂੰ ਦਿੱਤਾ ਜੇਤੂ ਕਰਾਰ, ਵੰਡੇ ਲੱਡੂ

ਤਰਨਤਾਰਨ (ਰਮਨ) : ਵਿਧਾਨ ਸਭਾ ਹਲਕਾ ਤਰਨਤਾਰਨ 'ਚ ਹੋਈ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਵਾਰਡ ਨੰਬਰ 8 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਲੋਕਾਂ ਨੂੰ ਖੁਸ਼ੀ ਵਿੱਚ ਲੱਡੂ ਵੀ ਵੰਡ ਦਿੱਤੇ ਗਏ। ਇਸ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਵਾਰਡ ਦੇ ਕੁਝ ਨਿਵਾਸੀਆਂ ਵੱਲੋਂ ਹਰਮੀਤ ਸਿੰਘ ਸੰਧੂ ਦੀ 100 ਫੀਸਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਜਥੇਦਾਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਹਰਮੀਤ ਸਿੰਘ ਸੰਧੂ ਜੋ ਬੀਤੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਤਰਨਤਾਰਨ ਅੰਦਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ ਦੀ ਇਸ ਜ਼ਿਮਣੀ ਚੋਣ 'ਚ ਪੂਰੀ ਤਰ੍ਹਾਂ ਜਿੱਤ ਹੋਵੇਗੀ। ਜਥੇਦਾਰ ਪੁਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਜ਼ਿਮਣੀ ਚੋਣ 'ਚ ਹਰਮੀਤ ਸਿੰਘ ਸੰਧੂ ਵੱਡੀ ਲੀਡ ਵੀ ਹਾਸਿਲ ਕਰਨਗੇ। ਦਾਅਵਾ ਕਰਦੇ ਹੋਏ ਜਥੇਦਾਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹਲਕੇ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕਦਾ ਹੈ। ਇਸੇ ਤਹਿਤ ਵੋਟਰਾਂ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸ਼ਾਨਦਾਰ ਜਿੱਤ ਹਾਸਲ ਕਰਵਾਈ ਜਾਵੇਗੀ। 

ਉਨ੍ਹਾਂ ਦੱਸਿਆ ਕਿ ਇਸ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਵੱਲੋਂ ਮੁਹੱਲੇ ਵਿੱਚ ਲੱਡੂ ਨਤੀਜਾ ਆਉਣ ਤੋਂ ਪਹਿਲਾਂ ਹੀ ਵੰਡ ਦਿੱਤੇ ਗਏ ਹਨ। ਇਸ ਮੌਕੇ ਖੁਸ਼ੀ ਸਾਂਝੀ ਕਰਨ ਵਾਲਿਆਂ ਵਿੱਚ ਨੀਰਜ ਕੁਮਾਰ, ਭੁਪਿੰਦਰ ਸਿੰਘ ਪੱਡਾ, ਨੌਬੀ ਸ਼ਰਮਾ, ਗੌਰਵ ਸ਼ਰਮਾ, ਵਰਿੰਦਰ ਸਿੰਘ ਹੈਪੀ ਸਕੂਟਰਾਂ ਵਾਲੇ ਆਦਿ ਹਾਜ਼ਰ ਸਨ।


author

Baljit Singh

Content Editor

Related News