ਪੰਜਾਬ ਦੀ ਧੀ ਨੇ ਵਿਦੇਸ਼ ''ਚ ਗੱਡੇ ਝੰਡੇ, ਇਟਲੀ ਪੁਲਸ ’ਚ ਭਰਤੀ ਹੋ ਕੇ ਚਮਕਾਇਆ ਨਾਂ
Sunday, Nov 16, 2025 - 12:02 PM (IST)
ਮਿਲਾਨ (ਸਾਬੀ ਚੀਨੀਆ)-ਹੁਸ਼ਿਆਰਪੁਰ ਦੀ ਰਹਿਣ ਵਾਲੀ ਕੁੜੀ ਨੇ ਵਿਦੇਸ਼ ਵਿਚ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ’ਚ ਲੋਕਲ ਪੁਲਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋਈ ਸਿਮਰਨਜੀਤ ਕੌਰ ਨੇ ਇਟਲੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਸਿਮਰਨਜੀਤ ਕੌਰ (20) ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸਬੰਧਤ ਹੈ ਅਤੇ ਆਪਣੇ ਪਿਤਾ ਸੁਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਗਾਂਬਰਾਂ ਵਿਖੇ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੀਆਂ ਅਰਦਾਸਾਂ ਸਦਕਾ ਉਸ ਨੇ ਪੁਲਸ ਵਿਚ ਨੌਕਰੀ ਪ੍ਰਾਪਤ ਕਰ ਲਈ ਹੈ।
ਇਹ ਵੀ ਪੜ੍ਹੋ: ਤਹਿਰਾਨ 'ਚ ਪਰਿਵਾਰ ਨੂੰ ਬੰਦੀ ਬਣਾ ਕੇ ਮੰਗੀ 70 ਲੱਖ ਦੀ ਫਿਰੌਤੀ! ਗਿਰੋਹ ਦੇ ਜਲੰਧਰ ਨਾਲ ਜੁੜੇ ਤਾਰ
ਸਿਮਰਨਜੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਬੇਟੀ 5 ਸਾਲ ਦੀ ਉਮਰ ਵਿਚ ਇਟਲੀ ਆਈ ਸੀ, ਇਥੇ ਆ ਕੇ ਹੀ ਉਸ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸਖ਼ਤ ਮਿਹਨਤ ਅਤੇ ਲਗਨ ਸਦਕਾ ਉੱਚ ਪੱਧਰ ਦੀ ਪੜ੍ਹਾਈ ਕਰਕੇ ਇਸ ਮੁਕਾਮ ’ਤੇ ਪੁੱਜੀ ਹੈ। ਇਮਤਿਹਾਨ ਨਾਲ ਲੋਕਲ ਪੁਲਸ ਵਿਚ ਭਰਤੀ ਹੋਈ ਹੈ। ਦੱਸਣਯੋਗ ਹੈ ਕਿ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਜਦੋਂ ਅਜਿਹੀਆਂ ਸਰਕਾਰੀ ਨੌਕਰੀਆਂ ਲਈ ਭਰਤੀ ਖੁੱਲ੍ਹਦੀ ਹੈ ਤਾਂ ਬਹੁਤ ਸਾਰੇ ਨੋਜਵਾਨ ਮੁੰਡੇ-ਕੁੜੀਆਂ ਨੌਕਰੀ ਲਈ ਅਪਲਾਈ ਕਰਦੇ ਹਨ, ਕੁਝ ਜਾਣਿਆ ਨੂੰ ਅਜਿਹੀ ਨੌਕਰੀ ਮਿਲਦੀ ਹੈ।
ਇਹ ਵੀ ਪੜ੍ਹੋ: ਟ੍ਰੇਨਿੰਗ ਲਈ ਫਿਨਲੈਂਡ ਭੇਜੇ ਗਏ ਪੰਜਾਬ ਦੇ 72 ਅਧਿਆਪਕ, ਮੰਤਰੀ ਹਰਜੋਤ ਬੈਂਸ ਨੇ ਕੀਤਾ ਰਵਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
