ਸਟੱਡੀ ਲੋਨ ਕਰਵਾਉਣ ਦੇ ਨਾਂ ''ਤੇ 59000 ਰੁਪਏ ਦੀ ਠੱਗੀ, ਵਿਅਕਤੀ ''ਤੇ ਪਰਚਾ ਦਰਜ
Thursday, Nov 13, 2025 - 12:25 PM (IST)
ਫਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ ਸਟੱਡੀ ਲੋਨ ਕਰਵਾਉਣ ਦੇ ਨਾਂ 'ਤੇ 59000 ਰੁਪਏ ਦੀ ਠੱਗੀ ਮਾਰਨ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਾਂਸ਼ੀ ਰਾਮ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨਦੀਪ ਸਿੰਘ ਪੁੱਤਰ ਕਮਿੱਕਰ ਸਿੰਘ ਵਾਸੀ ਜੰਡਿਆਲੀ (ਖੰਨਾ) ਨੇ ਸਟੱਡੀ ਲੋਨ ਕਰਵਾਉਣ ਦੇ ਨਾਂ 'ਤੇ 59000 ਰੁਪਏ ਦੀ ਠੱਗੀ ਮਾਰੀ ਹੈ।
ਇਸ ਸਬੰਧੀ ਉਸ ਵੱਲੋਂ ਸੀਨੀਅਰ ਕਪਤਾਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਪਰੂਵਲ ਮਿਲਣ 'ਤੇ ਉਕਤ ਵਿਅਕਤੀ 'ਤੇ ਪਰਚਾ ਦਰਜ ਕੀਤਾ ਗਿਆ ਹੈ।
