ਪੰਜਾਬ ਦੇ 50 IAS ਤੇ IPS ਅਫ਼ਸਰਾਂ ''ਤੇ ਲਟਕੀ ਤਲਵਾਰ! ਭੁੱਲਰ ਕੇਸ ''ਚ ਸਾਹਮਣੇ ਆ ਗਏ ਨਾਂ

Wednesday, Nov 12, 2025 - 09:42 AM (IST)

ਪੰਜਾਬ ਦੇ 50 IAS ਤੇ IPS ਅਫ਼ਸਰਾਂ ''ਤੇ ਲਟਕੀ ਤਲਵਾਰ! ਭੁੱਲਰ ਕੇਸ ''ਚ ਸਾਹਮਣੇ ਆ ਗਏ ਨਾਂ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਕਾਂਡ 'ਚ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਦੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਫ਼ਸਰਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ। ਇਸ ਦੌਰਾਨ ਜਾਂਚ 'ਚ ਹੁਣ ਤੱਕ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ ਹਨ। ਈ. ਡੀ. ਦੀ ਟੀਮ ਮੰਗਲਵਾਰ ਸੀ. ਬੀ. ਆਈ. ਦੇ ਦਫ਼ਤਰ ਪਹੁੰਚੀ ਅਤੇ ਅਫ਼ਸਰਾਂ ਦਾ ਰਿਕਾਰਡ ਮੰਗਿਆ, ਜਿਨ੍ਹਾਂ ’ਤੇ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੂਬੇ 'ਚ ਲਾਈ ਵੱਡੀ ਪਾਬੰਦੀ! ਭਲਕੇ ਤੋਂ ਕਿਸਾਨ ਹੋ ਜਾਣ ALERT, ਇਨ੍ਹਾਂ ਸ਼ਰਤਾਂ ਸਣੇ...

ਇਨ੍ਹਾਂ ’ਚੋਂ ਕਈ ਅਫ਼ਸਰ ਹਾਲੇ ਵੀ ਫੀਲਡ ’ਚ ਤਾਇਨਾਤ ਹਨ। ਭੁੱਲਰ ਦੇ ਕਹਿਣ ’ਤੇ ਹੀ ਕ੍ਰਿਸ਼ਨੂ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਫ਼ਸਰਾਂ ਨਾਲ ਮਿਲੀ-ਭੁਗਤ ਕਰਦਾ ਸੀ। ਸੀ. ਬੀ. ਆਈ. ਅਨੁਸਾਰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਇਲ ਅਤੇ ਇਲੈਕਟ੍ਰਾਨਿਕ ਡਿਵਾਇਸ ਤੋਂ ਭ੍ਰਿਸ਼ਟ ਡੀਲਿੰਗ ਦੇ ਕਈ ਸਬੂਤ ਮਿਲੇ ਹਨ।

ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਨਿਆਇਕ ਹਿਰਾਸਤ 'ਚ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ

ਦੱਸ ਦੇਈਏ ਕਿ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਸੀ. ਬੀ. ਆਈ. ਸੂਤਰਾਂ ਮੁਤਾਬਕ ਡੀ. ਆਈ. ਜੀ. ਭੁੱਲਰ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਪੰਜਾਬ ਦੇ ਕਈ ਅਧਿਕਾਰੀ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਰਾਹੀਂ ਜਾਇਦਾਦ ਵਿਚ ਨਿਵੇਸ਼ ਕਰ ਰਹੇ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News