ਪਾਕਿ ਗਈ ਪੰਜਾਬੀ ਔਰਤ ਨੇ ਨਾਂ ਬਦਲ ਕੇ ਕਰਵਾਇਆ ਨਿਕਾਹ, ਕਪੂਰਥਲਾ ਦੀ ਰਹਿਣ ਵਾਲੀ ਹੈ ਸਰਬਜੀਤ ਕੌਰ

Saturday, Nov 15, 2025 - 10:10 AM (IST)

ਪਾਕਿ ਗਈ ਪੰਜਾਬੀ ਔਰਤ ਨੇ ਨਾਂ ਬਦਲ ਕੇ ਕਰਵਾਇਆ ਨਿਕਾਹ, ਕਪੂਰਥਲਾ ਦੀ ਰਹਿਣ ਵਾਲੀ ਹੈ ਸਰਬਜੀਤ ਕੌਰ

ਅੰਮ੍ਰਿਤਸਰ (ਇੰਟ., ਆਰ. ਗਿੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਈ ਕਪੂਰਥਲਾ ਦੀ ਇਕ ਔਰਤ ਸਰਬਜੀਤ ਕੌਰ ਦੇ ਲਾਪਤਾ ਹੋਣ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਸ਼ੁਰੂ ਵਿਚ ਸਰਬਜੀਤ ਕੌਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਪਰ ਜਾਂਚ ਤੋਂ ਪਤਾ ਲੱਗਾ ਕਿ ਉਹ ਲਾਪਤਾ ਨਹੀਂ, ਸਗੋਂ ਨਾਂ ਬਦਲ ਕੇ ਨੂਰ ਹੁਸੈਨ ਬਣ ਗਈ ਹੈ ਅਤੇ ਉਸ ਨੇ ਪਾਕਿਸਤਾਨ ਵਿਚ ਨਿਕਾਹ ਕਰਵਾ ਲਿਆ ਹੈ।

ਇਹ ਵੀ ਪੜ੍ਹੋ: Marriage Anniversary 'ਤੇ ਮਿਲੀ Good News ; ਰਾਜਕੁਮਾਰ ਰਾਓ ਤੇ ਪੱਤਰਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ

ਸਰਬਜੀਤ ਕੌਰ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸ ਆਉਣ ਵਾਲੇ ਜਥੇ ਵਿਚ ਸ਼ਾਮਲ ਨਹੀਂ ਸੀ। ਜਾਂਚ ਦੌਰਾਨ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਉਸ ਦੀ ਕੌਮੀਅਤ ਅਤੇ ਪਾਸਪੋਰਟ ਨੰਬਰ ਉਸ ਦੇ ਇਮੀਗ੍ਰੇਸ਼ਨ ਫਾਰਮ ’ਤੇ ਖਾਲੀ ਮਿਲਿਆ। ਇਸ ਦੇ ਆਧਾਰ ’ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਹੁਣ ਸਾਹਮਣੇ ਆ ਰਹੀ ਜਾਣਕਾਰੀ ਦੇ ਅਨੁਸਾਰ ਸਰਬਜੀਤ ਨੇ ਪਾਕਿਸਤਾਨ ’ਚ ਨਿਕਾਹ ਕਰਵਾ ਲਿਆ ਹੈ।

ਇਹ ਵੀ ਪੜ੍ਹੋ : ''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ


author

cherry

Content Editor

Related News