ਕੈਬਨਿਟ ਮੰਤਰੀ ਮੁੰਡੀਆਂ ਨੇ 278 ਲੱਖ ਤੋਂ ਜ਼ਿਆਦਾ ਦੇ ਸੜਕੀ ਢਾਂਚਾ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
Thursday, Nov 13, 2025 - 04:37 PM (IST)
ਸਾਹਨੇਵਾਲ (ਜਗਰੂਪ, ਬਲਜੀਤ)- ਪੇਂਡੂ ਸੜਕੀ ਬੁਨਿਆਦੀ ਢਾਂਚੇ ਨੂੰ ਮਹੱਤਵਪੂਰਨ ਹੁਲਾਰਾ ਦੇਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 12 ਮੁੱਖ ਸੜਕ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਉੱਪਰ 278.4 ਲੱਖ ਰੁਪਏ ਦੇ ਸੰਯੁਕਤ ਨਿਵੇਸ਼ ਨਾਲ, ਇਹ ਪ੍ਰਾਜੈਕਟ ਸੁਚਾਰੂ ਆਵਾਜਾਈ ਦੀ ਸਹੂਲਤ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਦਾਦੀ ਦੇ ਭੋਗ 'ਤੇ ਆਏ ਪੋਤੇ ਦਾ ਬੇਰਹਿਮੀ ਨਾਲ ਕਤਲ! ਰੋਂਦਾ-ਕੁਰਲਾਉਂਦਾ ਰਹਿ ਗਿਆ ਪਰਿਵਾਰ
ਇਨ੍ਹਾਂ ਪ੍ਰਾਜੈਕਟਾਂ ’ਚ ਹੀਰਾ ਕੈਂਚ ਰੋਡ ਤੋਂ ਪੰਗਲੀਆਂ ਵਾਇਆ ਸ਼ਮਸ਼ਾਨਘਾਟ (1.400 ਕਿਲੋਮੀਟਰ), ਪੰਗਲੀਆਂ ਤੋਂ ਐੱਲ. ਸੀ. ਰੋਡ (0.682 ਕਿਲੋਮੀਟਰ), ਐੱਲ. ਸੀ. ਰੋਡ ਤੋਂ ਕਟਾਣੀ ਕਲਾਂ ਤੋਂ ਨਹਿਰੀ ਪੁਲ (0.650 ਕਿਲੋਮੀਟਰ), ਫਿਰਨੀ ਪਿੰਡ ਕਟਾਣੀ ਕਲਾਂ (0.900 ਕਿਲੋਮੀਟਰ) ਅਤੇ (1.250 ਕਿਲੋਮੀਟਰ) ਫਿਰਨੀ ਸ਼੍ਰੀ ਭੈਣੀ ਸਾਹਿਬ (0.330 ਕਿਲੋਮੀਟਰ), ਭੈਣੀ ਸਾਹਿਬ ਤੋਂ ਲਾਟੋਂ ਦਾਣਾ (2.310 ਕਿਲੋਮੀਟਰ), ਭੈਣੀ ਸਾਹਿਬ ਤੋਂ ਕੋਟ ਗੰਗੂ ਰਾਏ (2.230 ਕਿਲੋਮੀਟਰ), ਗਾਧੋਵਾਲ ਤੋਂ ਝਰਵਾਲੀ (1.050 ਕਿਲੋਮੀਟਰ), ਲਿੰਕ ਰੋਡ ਚੱਕ ਸਰਵਣ ਨਾਥ ਤੋਂ ਭੈਣੀ ਸਾਹਿਬ (2.100 ਕਿਲੋਮੀਟਰ), ਫਿਰਨੀ ਪਿੰਡ ਕੋਟ ਗੰਗੂ ਰਾਏ (0.780 ਕਿਲੋਮੀਟਰ) ਅਤੇ ਭੈਰੋਂ ਮੁੰਨਾ ਤੋਂ ਕੋਹਾੜਾ ਸਾਹਨੇਵਾਲ ਸੜਕ (1.920 ਕਿਲੋਮੀਟਰ) ਸ਼ਾਮਲ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਉੱਚ-ਗੁਣਵੱਤਾ ਵਾਲੇ ਮਿਆਰਾਂ ਅਤੇ ਵਾਤਾਵਰਣ ਪੱਖੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ।
