ਜੇਲ੍ਹ ''ਚ ਕੈਦੀਆਂ ਤੋਂ 3 ਮੋਬਾਈਲ ਫੋਨ ਬਰਾਮਦ
Thursday, Nov 06, 2025 - 07:12 PM (IST)
ਲੁਧਿਆਣਾ (ਸਿਆਲ) ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਦੇ ਕੈਦੀਆਂ ਤੋਂ ਅਚਾਨਕ ਚੈਕਿੰਗ ਦੌਰਾਨ 3 ਮੋਬਾਈਲ ਫੋਨ ਬਰਾਮਦ ਹੋਏ। ਇਸ ਮਾਮਲੇ ਸਬੰਧੀ ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
