ਐਂਬੂਲੈਂਸ ’ਚ ਮੌਤ ਨਾਲ ਜੂਝ ਰਿਹਾ ਸੀ ਪਤੀ, ਅਗਲੀ ਸੀਟ ’ਤੇ ਪਤਨੀ ਨਾਲ ਹੁੰਦੀ ਰਹੀ ਜਬਰ-ਜ਼ਨਾਹ ਦੀ ਕੋਸ਼ਿਸ਼

Wednesday, Sep 04, 2024 - 11:15 PM (IST)

ਸਿਧਾਰਥ ਨਗਰ- ਯੂ. ਪੀ. ਦੇ ਸਿਧਾਰਥ ਨਗਰ ਦੇ ਬਾਂਸੀ ਕੋਤਵਾਲੀ ਇਲਾਕੇ ਦੇ ਇਕ ਪਿੰਡ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਐਂਬੂਲੈਂਸ ’ਚ ਪਤੀ ਪਿਛਲੀ ਸੀਟ ’ਤੇ ਮੌਤ ਨਾਲ ਜੂਝ ਰਿਹਾ ਸੀ ਅਤੇ ਅਗਲੀ ਸੀਟ ’ਤੇ ਪਤਨੀ ਨਾਲ ਚਲਦੀ ਗੱਡੀ ’ਚ ਪ੍ਰਾਈਵੇਟ ਐਂਬੂਲੈਂਸ ਚਾਲਕ ਅਤੇ ਉਸ ਦਾ ਸਾਥੀ ਸ਼ਰਮਨਾਕ ਹਰਕਤਾਂ ਕਰਦੇ ਰਹੇ।

ਇੰਨਾ ਹੀ ਨਹੀਂ ਜਦੋਂ ਐਂਬੂਲੈਂਸ ਬਸਤੀ ’ਚ ਪਹੁੰਚੀ ਤਾਂ ਔਰਤ ਨੂੰ ਗੱਡੀ ਤੋਂ ਹੇਠਾਂ ਉਤਾਰ ਕੇ ਚਾਲਕ ਅਤੇ ਉਸਦੇ ਸਾਥੀ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੋਵੇਂ ਮੁਲਜ਼ਮ ਔਰਤ ਨਾਲ ਜਬਰ-ਜ਼ਨਾਹ ਕਰਨ ’ਚ ਅਸਫਲ ਰਹੇ ਤਾਂ ਉਨ੍ਹਾਂ ਨੇ ਪਤੀ ਦਾ ਆਕਸੀਜਨ ਮਾਸਕ ਲਾਹ ਕੇ ਸੁੱਟ ਦਿੱਤਾ ਅਤੇ ਉਸਨੂੰ ਗੱਡੀ ’ਚੋਂ ਉਤਾਰ ਕੇ ਔਰਤ ਦੇ ਗਹਿਣੇ ਅਤੇ ਨਕਦੀ ਲੁੱਟ ਦੇ ਫਰਾਰ ਹੋ ਗਏ।

ਡਾਇਲ 112 ਦੀ ਮਦਦ ਨਾਲ ਔਰਤ ਦੇ ਪਤੀ ਨੂੰ ਬਸਤੀ ਮੈਡੀਕਲ ਕਾਲਜ ਪਹੁੰਚਾਇਆ ਗਿਆ। ਉਥੋਂ ਗੋਰਖਪੁਰ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਔਰਤ ਨੇ ਲਖਨਊ ਦੇ ਗਾਜੀਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

ਔਰਤ ਨੇ ਦੱਸਿਆ ਕਿ ਹਸਪਤਾਲ ਵਾਲੇ ਨੇ ਇਕ ਪ੍ਰਾਈਵੇਟ ਐਂਬੂਲੈਂਸ ਦਾ ਨੰਬਰ ਦਿੱਤਾ ਸੀ। ਉਸ ਨੇ ਉਸ ਨੰਬਰ ’ਤੇ ਕਾਲ ਕੀਤੀ ਅਤੇ ਸ਼ਾਮ ਕਰੀਬ 6.30 ਵਜੇ ਆਪਣੇ ਪਤੀ ਅਤੇ 17 ਸਾਲਾ ਭਰਾ ਨਾਲ ਐਂਬੂਲੈਂਸ ਵਿਚ ਘਰ ਲਈ ਰਵਾਨਾ ਹੋਈ ਸੀ। ਲੱਗਭਗ 20 ਕਿਲੋਮੀਟਰ ਚੱਲਣ ਤੋਂ ਬਾਅਦ ਐਂਬੂਲੈਂਸ ਚਾਲਕ ਨੇ ਇਕ ਪੈਟਰੋਲ ਪੰਪ ’ਤੇ ਗੱਡੀ ਰੋਕੀ ਅਤੇ ਔਰਤ ਨੂੰ ਕਿਹਾ ਕਿ ਰਾਤ ਦਾ ਮਾਮਲਾ ਹੈ, ਰਸਤੇ ਵਿਚ ਪੁਲਸ ਗੱਡੀ ਚੈੱਕ ਕਰਦੀ ਹੈ। ਤੂੰ ਅੱਗੇ ਬੈਠ ਜਾ ਤਾਂ ਪੁਲਸ ਗੱਡੀ ਨਹੀਂ ਰੋਕੇਗੀ। 


Rakesh

Content Editor

Related News