ਫ਼ੌਜ ਨੇ ਬਰਫ਼ਬਾਰੀ ’ਚ ਫਸੇ 205 ਲੋਕਾਂ ਨੂੰ ਬਚਾਇਆ, ਦਿੱਤੀ ਗਈ ਮੈਡੀਕਲ ਸਹੂਲਤ

Wednesday, Oct 20, 2021 - 12:10 PM (IST)

ਫ਼ੌਜ ਨੇ ਬਰਫ਼ਬਾਰੀ ’ਚ ਫਸੇ 205 ਲੋਕਾਂ ਨੂੰ ਬਚਾਇਆ, ਦਿੱਤੀ ਗਈ ਮੈਡੀਕਲ ਸਹੂਲਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ’ਚ ਜਨਜਾਤੀ ਲਾਹੌਲ ਸਪੀਤੀ ਜ਼ਿਲ੍ਹੇ ਦੇ ਸੁਮਦੋ ’ਚ ਤਾਇਨਾਤ ਫ਼ੌਜ ਨੇ ਬਰਫ਼ਬਾਰੀ ਅਤੇ ਮੀਂਹ ਕਾਰਨ ਫਸੇ 205 ਲੋਕਾਂ ਨੂੰ ਬਚਾਇਆ। ਇਹ ਸਾਰੇ ਲੋਕ ਪੂਹ ਤੋਂ ਕਾਜਾ ਮਾਰਗ ’ਤੇ ਦੇਰ ਸ਼ਾਮ ਨੂੰ ਫਸੇ ਹੋਏ ਸਨ। ਫ਼ੌਜ ਦੇ ਜਵਾਨਾਂ ਨੇ ਫਸੇ ਹੋਏ ਲੋਕਾਂ ਨੂੰ ਆਪਣੇ ਕੈਂਪ ’ਚ ਰੁਕਵਾਇਆ। ਇੱਥੇ ’ਤੇ ਵੱਖ-ਵੱਖ ਕੈਂਪ ’ਚ ਲੋਕਾਂ ਨੂੰ ਠਹਿਰਾਇਆ ਗਿਆ। ਲੋਕਾਂ ਨੂੰ ਫ਼ੌਜ ਨੇ ਖਾਣੇ ਅਤੇ ਮੈਡੀਕਲ ਕੈਂਪ ਦੀ ਸਹੂਲਤ ਦਿੱਤੀ ਗਈ। ਲੋਕਾਂ ਨੇ ਫ਼ੌਜ ਦਾ ਵਿਸ਼ੇਸ਼ ਆਭਾਰ ਜਤਾਇਆ।

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਕਰਨਾਲ ਨਿਤਿਨ ਮਿੱਤਲ ਡੋਗਰਾ ਸਕਾਊਟ ਨੇ ਦੱਸਿਆ ਕਿ ਸਾਡੇ ਕੋਲ ਕੁੱਲ 205 ਲੋਕ ਸਨ, ਜਿਨ੍ਹਾਂ ਨੂੰ ਰਾਤ ਭਰ ਠਹਿਰਾਇਆ ਗਿਆ ਸੀ। ਇਨ੍ਹਾਂ ਦੇ ਖਾਣ-ਪੀਣ ਅਤੇ ਰਹਿਣ ਦੀ ਪੂਰੀ ਵਿਵਸਥਾ ਹੋ ਗਈ ਸੀ। ਅਸੀਂ ਲੋਕਾਂ ਨੂੰ ਅੱਗੇ ਜਾਣ ਤੋਂ ਮਨ੍ਹਾ ਕੀਤਾ ਸੀ ਕਿ ਜਦੋਂ ਤੱਕ ਰਸਤਾ ਨਹੀਂ ਖੁੱਲ੍ਹਦਾ, ਉਦੋਂ ਤੱਕ ਅੱਗੇ ਨਾ ਜਾਣ। ਲੋਕਾਂ ਨੇ ਸਾਡੇ ਨਿਰਦੇਸ਼ਾਂ ਦਾ ਪਾਲਣ ਕੀਤਾ। ਜੋ ਲੋਕ ਸਾਡੇ ਕੋਲ ਰੁਕੇ ਸਨ, ਉਨ੍ਹਾਂ ’ਚੋਂ ਕਈ ਲੋਕਾਂ ਨੇ ਆਪਣੇ-ਆਪਣੇ ਪਰਿਵਾਰ ਵਾਲਿਆਂ ਤੋਂ ਵਾਇਰਲੈੱਸ ਦੇ ਮਾਧਿਅਮ ਨਾਲ ਗੱਲਬਾਤ ਵੀ ਕਰਵਾਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News