ਏਅਰ ਇੰਡੀਆ ਨੇ ਪੀ.ਐੱਮ. ਦੀ ਯਾਤਰਾ ਦਾ ਵੇਰਵਾ ਦੇਣ ਤੋਂ ਕੀਤਾ ਇਨਕਾਰ, ਉਮਰ ਨੇ ਸਾਧਿਆ ਨਿਸ਼ਾਨਾ

Monday, Mar 26, 2018 - 10:39 AM (IST)

ਏਅਰ ਇੰਡੀਆ ਨੇ ਪੀ.ਐੱਮ. ਦੀ ਯਾਤਰਾ ਦਾ ਵੇਰਵਾ ਦੇਣ ਤੋਂ ਕੀਤਾ ਇਨਕਾਰ, ਉਮਰ ਨੇ ਸਾਧਿਆ ਨਿਸ਼ਾਨਾ

ਸ਼੍ਰੀਨਗਰ— ਸੂਚਨਾ ਦੇ ਅਧਿਕਾਰ ਕਾਨੂੰਨ ਦੇ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਦੀਆਂ ਜਹਾਜ਼ ਯਾਤਰਾਵਾਂ ਦਾ ਵੇਰਵਾ ਦੇਣ ਤੋਂ ਏਅਰ ਇੰਡੀਆ ਦੇ ਇਨਕਾਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਚੇਅਰਮੈਨ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਜਾਣਕਾਰੀ ਨੂੰ ਕਿਸ ਆਧਾਰ 'ਤੇ ਗੁਪਤ ਰੱਖਿਆ ਜਾ ਸਕਦਾ ਹੈ, ਜਦੋਂ ਕਿ ਉਨ੍ਹਾਂ ਦੀਆਂ ਸਾਰੀਆਂ ਯਾਤਰਾਵਾਂ ਮੀਡੀਆ ਰਿਪੋਰਟਾਂ 'ਚ ਸੁਰਖੀਆਂ ਬਣੀਆਂ ਰਹੀਆਂ ਸਨ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਮੋਦੀ ਦੀਆਂ ਆਉਣ ਵਾਲੀਆਂ ਯਾਤਰਾਵਾਂ ਨੂੰ ਲੈ ਕੇ ਸੁਰੱਖਿਆ ਚੁਣੌਤੀਆਂ ਨੂੰ ਮੈਂ ਸਮਝ ਸਕਦਾ ਹਾਂ।

ਜੋ ਯਾਤਰਾਵਾਂ ਉਹ ਪਹਿਲਾਂ ਹੀ ਕਰ ਚੁਕੇ ਹਨ, ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਕਿਸ ਆਧਾਰ 'ਤੇ ਗੁਪਤ ਰੱਖਣ ਦੀ ਗੱਲ ਕਹੀ ਜਾ ਰਹੀ ਹੈ, ਜਦੋਂ ਕਿ ਉਨ੍ਹਾਂ ਦੀਆਂ ਇਹ ਯਾਤਰਾਵਾਂ ਮੀਡੀਆ 'ਚ ਪ੍ਰਮੁੱਖ ਸਮਾਚਾਰ ਬਣੀ ਸੀ। ਉਹ ਮੀਡੀਆ 'ਚ ਆਈਆਂ ਉਨ੍ਹਾਂ ਰਿਪੋਰਟਾਂ 'ਤੇ ਪ੍ਰਤੀਕਿਰਿਆ ਕਰ ਰਹੇ ਸਨ, ਜਿਨ੍ਹਾਂ 'ਚ ਕਿਹ ਾਗਿਆ ਸੀ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਅਧੀਨ ਪ੍ਰਧਾਨ ਮੰਤਰੀ ਦੀਆਂ ਜਹਾਜ਼ ਯਾਤਰਾਵਾਂ ਦਾ ਏਅਰ ਇੰਡੀਆ ਤੋਂ ਜੋ ਵੇਰਵਾ ਮੰਗਿਆ ਗਿਆ ਸੀ, ਉਸ ਨੂੰ ਉਸ ਨੇ ਸੁਰੱਖਿਆ ਕਾਰਨਾਂ ਕਰ ਕੇ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।


Related News