ਖ਼ਤਮ ਹੋਈ ਇਨਸਾਨੀਅਤ: 3 ਲੱਖ ਰੁਪਏ ਲਈ ਹੱਥ-ਪੈਰ ਬੰਨ੍ਹ ਸਾੜ ਦਿੱਤਾ ਪਰਿਵਾਰ

09/01/2020 12:45:37 PM

ਆਗਰਾ (ਵਾਰਤਾ)— ਉੱਤਰ ਪ੍ਰਦੇਸ਼ 'ਚ ਆਗਰਾ ਦੇ ਏਤਮਾਦ-ਉਦ-ਦੌਲਾ ਖੇਤਰ 'ਚ ਪੁਲਸ ਨੇ ਤਿਹਰੇ ਕਤਲਕਾਂਡ ਦਾ 24 ਘੰਟਿਆਂ ਦੇ ਅੰਦਰ ਖ਼ੁਲਾਸਾ ਕਰਦੇ ਹੋਏ ਇਕ ਮੁਕਾਬਲਾ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਫ਼ਸਰ ਰੋਹਨ ਪ੍ਰਮੋਦ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਚੂਨ ਦੁਕਾਨਦਾਰ ਰਾਮਵੀਰ, ਉਨ੍ਹਾਂ ਦੀ ਪਤਨੀ ਮੀਰਾ ਅਤੇ ਪੁੱਤਰ ਬਬਲੂ ਦੇ 2 ਕਾਤਲਾਂ ਨੂੰ ਪੁਲਸ ਨੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਦੋਹਾਂ ਦੋਸ਼ੀਆਂ ਦੇ ਪੈਰ 'ਚ ਗੋਲੀ ਲੱਗੀ ਹੈ, ਉੱਥੇ ਹੀ ਇਕ ਸਿਪਾਹੀ ਅਨੂਪ ਵੀ ਜ਼ਖਮੀ ਹੋਇਆ ਹੈ। ਦਿਲ ਦਹਿਲਾਉਣ ਵਾਲੇ ਕਤਲਕਾਂਡ 'ਚ ਕੁੱਲ 3 ਲੋਕ ਸ਼ਾਮਲ ਸਨ। ਤੀਜੇ ਦੋਸ਼ੀ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਤਿਹਰੇ ਕਤਲਕਾਂਡ ਦੇ ਪਿੱਛੇ 3 ਲੱਖ ਰੁਪਏ ਦੇ ਲੈਣ-ਦੇਣ ਦਾ ਵਿਵਾਦ ਸਾਹਮਣੇ ਆਇਆ ਹੈ। 

PunjabKesari

ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਇਕ ਨਗਲਾ ਕਿਸ਼ਨਲਾਲ ਦਾ ਸੁਭਾਸ਼ ਅਤੇ ਇਕ ਵਕੀਲ ਹੈ। ਦਰਅਸਲ ਸੁਭਾਸ਼ ਨੇ ਪ੍ਰਚੂਨ ਦੁਕਾਨਦਾਰ ਰਾਮਵੀਰ ਨੂੰ 3 ਲੱਖ ਰੁਪਏ ਉਧਾਰ ਦਿੱਤੇ ਸਨ। ਕਾਫੀ ਦਿਨਾਂ ਤੋਂ ਸੁਭਾਸ਼ ਰੁਪਏ ਵਾਪਸ ਮੰਗ ਰਿਹਾ ਸੀ। ਰੁਪਏ ਨਾ ਮਿਲਣ 'ਤੇ ਉਸ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਰਾਮਵੀਰ ਦੇ ਪੂਰੇ ਪਰਿਵਾਰ ਦਾ ਕਤਲ ਕਰਨ ਦੀ ਯੋਜਨਾ ਬਣਾਈ। ਐਤਵਾਰ ਦੀ ਰਾਤ ਸੁਭਾਸ਼ ਨੇ ਆਪਣੇ ਭਰਾ ਗਜਿੰਦਰ ਅਤੇ ਵਕੀਲ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ। ਗਜਿੰਦਰ ਅਜੇ ਫਰਾਰ ਹੈ। 

ਕਤਲ ਤੋਂ ਬਾਅਦ ਰਾਮਵੀਰ ਦੇ ਘਰ ਤੋਂ ਕੁਝ ਗਹਿਣੇ ਅਤੇ 80 ਹਜ਼ਾਰ ਰੁਪਏ ਲੁੱਟ ਲਏ ਗਏ ਸਨ। ਐੱਸ. ਪੀ. ਸਿਟੀ ਨੇ ਦੱਸਿਆ ਕਿ ਪੂਰੇ ਕੇਸ ਦੇ ਖ਼ੁਲਾਸੇ ਲਈ ਐੱਸ. ਓ. ਜੀ. ਅਤੇ 5 ਪੁਲਸ ਟੀਮਾਂ ਲਾਈਆਂ ਗਈਆਂ ਸਨ। ਪੜਤਾਲ ਦੌਰਾਨ ਹੀ ਜਾਣਕਾਰ ਤੋਂ ਸੂਚਨਾ ਮਿਲੀ ਕਿ ਕਤਲਕਾਂਡ ਵਿਚ ਸ਼ਾਮਲ ਦੋ ਦੋਸ਼ੀ 80 ਫੁੱਟਾ ਰੋਡ ਵੱਲ ਜਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀਬਾਰੀ ਕਰ ਦਿੱਤੀ। ਜਵਾਬ ਵਿਚ ਪੁਲਸ ਨੇ ਵੀ ਗੋਲੀ ਚਲਾਈ। ਦੋਹਾਂ ਦੋਸ਼ੀਆਂ ਨੂੰ ਗੋਲੀ ਲੱਗੀ ਹੈ। ਫੜ੍ਹੇ ਗਏ ਦੋਸ਼ੀਆਂ ਕੋਲ ਇਕ ਬੰਦੂਕ, ਇਕ ਪਿਸਟਲ, ਇਕ ਬਾਈਕ ਅਤੇ ਇਕ ਬੈਗ ਬਰਾਮਦ ਹੋਇਆ ਹੈ।


Tanu

Content Editor

Related News