ਬੱਦੋਵਾਲ ਗੋਲੀ ਕਾਂਡ ’ਚ ਔਰਤ ਸਮੇਤ 3 ਗ੍ਰਿਫ਼ਤਾਰ, 2 ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜੇ

Saturday, Jan 17, 2026 - 08:18 AM (IST)

ਬੱਦੋਵਾਲ ਗੋਲੀ ਕਾਂਡ ’ਚ ਔਰਤ ਸਮੇਤ 3 ਗ੍ਰਿਫ਼ਤਾਰ, 2 ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜੇ

ਮੁੱਲਾਂਪੁਰ ਦਾਖਾ (ਕਾਲੀਆ) : ਬੱਦੋਵਾਲ ਗੋਲੀਕਾਂਡ ’ਚ ਦਾਖਾ ਪੁਲਸ ਨੇ 1 ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚੋਂ ਔਰਤ ਅਤੇ ਇਕ ਵਿਅਕਤੀ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਮਾਣਯੋਗ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਬੰਬੀਹਾ ਗਰੁੱਪ ਦੇ ਨਜ਼ਦੀਕੀ ਕੌਸ਼ਾਲ ਚੌਧਰੀ ਨੂੰ ਗੁਰੂਗ੍ਰਾਮ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਬੱਦੋਵਾਲ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ’ਤੇ ਗੋਲੀਆਂ ਦਾਗਣ ਵਾਲੇ ਸ਼ੂਟਰਾਂ ਵਲੋਂ ਸੁੱਟੀਆਂ ਪਰਚੀਆਂ ’ਤੇ ਅੰਕਿਤ ਨਾਂ ਪਵਨ ਸ਼ੌਕੀਨ ਦੇ 2 ਨਜ਼ਦੀਕੀਆਂ ਜੋ ਕਿ ਫਿਰੌਤੀਆਂ ਦੇ ਪੈਸੇ ਦੀ ਵੰਡ ਅਤੇ ਸਾਂਭ-ਸੰਭਾਲ ਕਰਦੇ ਸਨ।

ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚ ਨਵੀਨ ਦੇਸਵਾਲ ਅਤੇ ਇਕ ਔਰਤ ਵਿਜੇ ਕੁਮਾਰੀ ਸ਼ਾਮਲ ਹੈ, ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜ ਦਿੱਤਾ ਹੈ। ਜਦਕਿ ਕੌਸ਼ਾਲ ਚੌਧਰੀ ਤੋਂ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ ਅਤੇ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਗੋਲੀਆਂ ਦਾਗਣ ਵਾਲੇ ਸ਼ੂਟਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 'ਅਸੀਂ ਦਰਦ ਦੱਸਣ ਆਏ ਹਾਂ, ਜੇਕਰ ਤੁਸੀਂ ਨਹੀਂ ਸੁਣਦੇ ਤਾਂ 2027 'ਚ ਲੋਕ ਸੁਣਾਉਣ ਲਈ ਤਿਆਰ': ਰਵਨੀਤ ਬਿੱਟੂ

ਜ਼ਿਕਰਯੋਗ ਹੈ ਕਿ ਥਾਣਾ ਦਾਖਾ ਦੀ ਪੁਲਸ ਨੇ ਪਰਵਿੰਦਰ ਸਿੰਘ ਦੇ ਬਿਆਨਾਂ ’ਤੇ 2 ਅਣਪਛਾਤੇ ਸ਼ੂਟਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਹਾਈਵੇ ’ਤੇ 10 ਜਨਵਰੀ ਨੂੰ ਸਵੇਰੇ 10.30 ਵਜੇ ਆਈ. ਟੀ. ਬੀ. ਪੀ. ਗੇਟ ਬੱਦੋਵਾਲ ਦੇ ਬਿਲਕੁਲ ਸਾਹਮਣੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਰੋਇਲ ਲਿਮੋਜ਼ ਦੇ ਬਾਹਰ 2 ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਦੋਵੇਂ ਹੱਥਾਂ ’ਚ ਰਿਵਾਲਵਰ ਫੜ ਕੇ ਮਹਿੰਗੀਆਂ ਗੱਡੀਆਂ ਅਤੇ ਸ਼ੋਅਰੂਮ ਉੱਪਰ ਗੋਲੀਆਂ ਦਾਗੀਆਂ ਗਈਆਂ ਸਨ। ਜਾਂਦੇ ਹੋਏ 2 ਪਰਚੀਆਂ ਮੁਹੱਬਤ ਰੰਧਾਵਾ ਅਤੇ ਪਵਨ ਸ਼ੌਕੀਨ ਦੇ ਨਾਂ ਦੀਆਂ ਸੁੱਟ ਗਏ ਸਨ। ਇਨ੍ਹਾਂ ਪਰਚੀਆਂ ’ਤੇ ਅੰਕਿਤ ਨਾਵਾਂ ਨੂੰ ਆਧਾਰ ਬਣਾ ਕੇ ਦਾਖਾ ਪੁਲਸ ਨੇ ਜਾਂਚ ਆਰੰਭੀ ਹੋਈ ਹੈ।


author

Sandeep Kumar

Content Editor

Related News