ਨਿਯਮਾਂ ਦੀ ਉਲੰਘਣਾ ’ਤੇ ਮੋਹਾਲੀ ਦੀਆਂ 3 ਟ੍ਰੈਵਲ ਫਰਮਾਂ ਦੇ ਲਾਇਸੈਂਸ ਰੱਦ
Monday, Jan 19, 2026 - 01:42 PM (IST)
ਮੋਹਾਲੀ (ਰਣਬੀਰ) : ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਮੈਸਰਜ਼ ਮਾਊਂਟੇਨ ਇੰਮੀਗ੍ਰੇਸ਼ਨ ਫਰਮ ਦੇ ਮਾਲਕ ਹਰਵਿੰਦਰ ਸਿੰਘ ਨੂੰ ਕੰਸਲਟੈਂਸੀ ਤੇ ਕੋਚਿੰਗ ਇੰਸਚਿਊਟ ਆਫ ਆਈਲੈਟਸ ਦੇ ਕੰਮ ਲਈ ਲਾਇਸੈਂਸ ਨੰ: 409/ਆਈ.ਸੀ. ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਗਲੋਬਲ ਸੇਫ ਓਵਰਸੀਜ ਫਰਮ ਫੇਜ਼-11 ਮੋਹਾਲੀ ਦੇ ਮਾਲਕ ਜਤਿੰਦਰਪਾਲ ਸਿੰਘ ਪਿੰਡ ਖੇੜਾ ਗੱਜੂ ਦਾ ਲਾਇਸੈਂਸ ਨੰਬਰ 405/ਆਈ.ਸੀ. ਤੇ ਮੈਸਰਜ਼ ਕੁਇਕ ਵੀਜ਼ਾ ਸਲਿਊਸ਼ਨ ਫਰਮ, ਫੇਜ਼-7 ਮੋਹਾਲੀ ਦੇ ਮਾਲਕ ਹਰਜੀਤ ਸਿੰਘ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਦਫ਼ਤਰ ਨੂੰ ਭੇਜੀ ਜਾਣ ਵਾਲੀ ਇਸ਼ਤਿਹਾਰ/ਸੈਮੀਨਾਰਾਂ ਸਬੰਧੀ ਰਿਪੋਰਟ ਤੇ ਛਿਮਾਹੀ ਰਿਪੋਰਟ ਬਾਰੇ ਉਪਰੋਕਤ ਤਿੰਨੇ ਫਰਮਾਂ ਨੂੰ ਹਦਾਇਤ ਕੀਤੀ ਗਈ ਸੀ ਪਰ ਪੱਤਰ ਜਾਰੀ ਕਰਨ ਦੇ ਬਾਵਜੂਦ ਐਕਟ ਅਧੀਨ ਮਹੀਨਾਵਾਰ ਰਿਪੋਰਟਾਂ ਸਣੇ ਹੋਰ ਜਵਾਬ ਨਹੀਂ ਭੇਜੇ ਗਏ ਇਸ ਕਾਰਨ ਤਿੰਨੋਂ ਫਰਮਾਂ ਦੇ ਲਾਇਸੈਂਸ ਫੌਰੀ ਹੁਕਮਾਂ ਤਹਿਤ ਰੱਦ ਕਰ ਦਿੱਤੇ ਗਏ ਹਨ।
