ਬੈਂਕ ਖ਼ਾਤੇ ''ਚੋਂ ਉਡਾਏ 10.21 ਲੱਖ ਰੁਪਏ
Saturday, Jan 24, 2026 - 04:31 PM (IST)
ਬਠਿੰਡਾ (ਸੁਖਵਿੰਦਰ) : ਧੋਖੇਬਾਜ਼ਾਂ ਨੇ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਕਈ ਐਂਟਰੀਆਂ ਰਾਹੀ 10.21 ਲੱਖ ਰੁਪਏ ਕੱਢਵਾ ਕੇ ਠੱਗੀ ਮਾਰੀ ਹੈ। ਸਾਈਬਰ ਕ੍ਰਾਈਮ ਸੈੱਲ ਨੇ ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਬਲਜੀਤ ਸਿੰਘ ਵਾਸੀ ਦਿਉਣ ਨੇ ਸਾਈਬਰ ਕ੍ਰਾਈਮ ਵਿੰਗ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਖਾਤੇ ਵਿੱਚੋਂ ਇਕ ਰੁਪਏ ਦੀ ਕਟੌਤੀ ਕੀਤੀ ਗਈ ਸੀ ਅਤੇ ਅਗਲੇ ਦਿਨ 11 ਰੁਪਏ ਦੀ ਕਟੌਤੀ ਕੀਤੀ ਗਈ ਸੀ। ਉਸਨੇ ਇਸ ਗੱਲ ਨੂੰ ਅਣਦੇਖਿਆਂ ਕਰ ਦਿੱਤਾ, ਪਰ ਉਸੇ ਸ਼ਾਮ ਨੂੰ ਉਸ ਦੇ ਬੈਂਕ ਖਾਤੇ ਵਿੱਚੋਂ 5 ਲੱਖ ਰੁਪਏ ਕੱਢਵਾ ਲਏ ਗਏ।
ਜਦੋਂ ਉਹ ਅਜੇ ਬੈਂਕ ਨਾਲ ਸੰਪਰਕ ਕਰ ਰਿਹਾ ਸੀ ਤਾਂ ਉਸ ਦੇ ਖਾਤੇ ਵਿੱਚੋਂ 5 ਲੱਖ ਰੁਪਏ ਹੋਰ ਕੱਢਵਾ ਲਏ ਗਏ। ਇਸ ਤੋਂ ਇਲਾਵਾ ਬਾਅਦ ਵਿਚ ਉਸ ਦੇ ਖਾਤੇ ਵਿੱਚੋਂ 21 ਹਜ਼ਾਰ ਰੁਪਏ ਕੱਢਵਾ ਲਏ ਗਏ। ਅਜਿਹਾ ਕਰਕੇ ਕੁੱਝ ਧੋਖੇਬਾਜ਼ਾਂ ਨੇ ਉਸ ਦੇ ਖਾਤੇ ਵਿੱਚੋਂ 10.21 ਲੱਖ ਰੁਪਏ ਕੱਢਵਾ ਲਏ। ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
