ਪਾਣੀਪਤ ਦੇ ਬੱਸ ਸਟੈਂਡ ਤੋਂ ਔਰਤ ਦੇ ਗਲੇ ''ਚੋਂ ਸੋਨੇ ਦੀ ਚੇਨ ਚੋਰੀ, ਭਤੀਜੀ ਦੇ ਵਿਆਹ ''ਚ ਆਈ ਸੀ ਪੀੜਤਾ

Monday, Nov 07, 2022 - 03:41 PM (IST)

ਪਾਣੀਪਤ ਦੇ ਬੱਸ ਸਟੈਂਡ ਤੋਂ ਔਰਤ ਦੇ ਗਲੇ ''ਚੋਂ ਸੋਨੇ ਦੀ ਚੇਨ ਚੋਰੀ, ਭਤੀਜੀ ਦੇ ਵਿਆਹ ''ਚ ਆਈ ਸੀ ਪੀੜਤਾ

ਪਾਣੀਪਤ: ਆਏ ਦਿਨ ਸਨੈਚਰਾਂ ਦਾ ਆਤੰਕ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਪਾਣੀਪਤ ਜ਼ਿਲ੍ਹੇ ਦੇ ਬੱਸ ਸਟੈਂਡ ’ਤੇ ਇਕ ਔਰਤ ਦੀ ਚੇਨ ਚੋਰੀ ਹੋ ਗਈ, ਔਰਤ ਨੇ ਚੇਨ ਗਲੇ ’ਚ  ਪਾਈ ਹੋਈ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਆਦਮਪੁਰ ਜ਼ਿਮਨੀ ਚੋਣ ’ਚ ਭਵਿਆ ਦੀ ਸ਼ਾਨਦਾਰ ਜਿੱਤ, ਵਧਾਈਆਂ ਦਾ ਲੱਗਾ ਤਾਂਤਾ

ਦੱਸਿਆ ਜਾ ਰਿਹਾ ਹੈ ਕਿ ਔਰਤ ਪਾਣੀਪਤ ਤੋਂ ਇਸਰਾਨਾ ਆਪਣੇ ਭਰਾ ਦੇ ਘਰ ਜਾਣ ਲਈ ਜਾਣ ਵਾਲੀ ਬੱਸ ’ਚ ਸਵਾਰ ਹੋ ਲਗੀ ਸੀ। ਬੱਸ ’ਚ ਭੀੜ ਜ਼ਿਆਦਾ ਹੋਣ ਕਾਰਨ ਔਰਤ ਹੇਠਾਂ ਉਤਰ ਗਈ। ਇਸ ਦੌਰਾਨ ਉਸ ਦੇ ਗਲੇ ’ਚੋਂ ਸਾਢੇ ਤਿੰਨ ਤੋਲੇ ਵਜ਼ਨ ਦੀ ਸੋਨੇ ਦੀ ਚੇਨ ਗਾਇਬ ਹੋ ਗਈ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ।

ਪੀੜਤ ਔਰਤ ਕੁਸੁਮਲਤਾ ਨੇ ਦੱਸਿਆ ਕਿ ਉਹ ਜੀਂਦ ਅਰਬਨ ਅਸਟੇਟ ਦੀ ਵਸਨੀਕ ਹੈ। ਉਹ ਆਪਣੀ ਭਤੀਜੀ ਦੇ ਵਿਆਹ ਲਈ  ਭਰਾ ਯੁੱਧਬੀਰ ਸਿੰਘ ਦੇ ਘਰ ਸੁਭਾਸ਼ ਕਲੋਨੀ, ਪਾਣੀਪਤ ਆਈ ਹੈ। ਇਸ ਤੋਂ ਬਾਅਦ ਆਪਣੀ ਭੈਣ ਇੰਦੂ ਨਾਲ ਬੱਸ ਸਟੈਂਡ ਪਹੁੰਚੀ। ਬੱਸ 'ਚ ਭੀੜ ਹੋਣ ਕਾਰਨ ਉਹ ਬੱਸ ਤੋਂ ਹੇਠਾਂ ਉਤਰ ਗਈ। ਦੋਵੇਂ ਆਟੋ ’ਚ ਜਾਣ ਲੱਗੇ ਤਾਂ ਰਸਤੇ ’ਚ ਉਨ੍ਹਾਂ ਨੇ ਦੇਖਿਆ ਤਾਂ ਉਸ ਦੇ ਗਲੇ ’ਚੋਂ ਚੇਨ ਗਾਇਬ ਸੀ।


author

Shivani Bassan

Content Editor

Related News