ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਖ਼ੈਰ ਨਹੀਂ, ਹੁਣ ਲੱਗੇਗਾ 2000 ਰੁਪਏ ਦਾ ਜੁਰਮਾਨਾ

05/29/2024 7:07:47 PM

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਜਲ ਬੋਰਡ (ਡੀ.ਜੇ.ਬੀ.) ਨੂੰ ਪਾਣੀ ਦੀ ਬਰਬਾਦੀ 'ਤੇ 2000 ਰੁਪਏ ਦਾ ਜੁਰਮਾਨਾ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਦਿੱਲੀ 'ਚ ਪਾਣੀ ਦੀ 'ਗੰਭੀਰ ਘਾਟ' ਹੋ ਗਈ ਹੈ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ 'ਤੇ ਯਮੁਨਾ ਨਦੀ ਤੋਂ ਦਿੱਲੀ ਦੇ ਹਿੱਸੇ ਦਾ ਪਾਣੀ ਨਾ ਛੱਡਣ ਦਾ ਦੋਸ਼ ਲਗਾਇਆ ਹੈ। ਆਤਿਸ਼ੀ ਨੇ ਕਿਹਾ ਕਿ ਨਲ ਤੋਂ ਪਾਈਪ ਰਾਹੀਂ ਕਾਰ ਧੋਣ, ਪਾਣੀ ਟੈਂਕੀ 'ਚੋਂ ਪਾਣੀ ਵਹਿੰਦਾ ਰਹਿਣ ਅਤੇ ਉਸਾਰੀ ਅਤੇ ਵਪਾਰਕ ਉਦੇਸ਼ਾਂ ਲਈ ਘਰੇਲੂ ਪਾਣੀ ਦੀ ਵਰਤੋਂ ਕਰਨ ਵਾਲੇ 'ਤੇ ਜੁਰਮਾਨਾ ਲਗਾਇਆ ਜਾਵੇਗਾ। 

ਇਹ ਵੀ ਪੜ੍ਹੋ- ਮੌਸਮ ਵਿਭਾਗ ਨੇ ਮਾਨਸੂਨ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ, ਇਸ ਦਿਨ ਤੋਂ ਮਿਲੇਗੀ ਗਰਮੀ ਤੋਂ ਰਾਹਤ

200 ਟੀਮਾਂ ਤਾਇਨਾਤ ਕਰਨ ਦਾ ਨਿਰਦੇਸ਼ 

ਮੰਤਰੀ ਨੇ ਡੀ.ਜੇ.ਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਉਪਾਵਾਂ ਨੂੰ ਲਾਗੂ ਕਰਨ ਦੇ ਸੰਬੰਧ 'ਚ 200 ਟੀਮਾਂ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਟੀਮਾਂ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਤਾਇਨਾਤ ਹੋਣਗੀਆਂ ਅਤੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ 'ਤੇ ਜੁਰਮਾਨਾ ਲਗਾਉਣਗੀਆਂ। ਟੀਮਾਂ ਉਸਾਰੀ ਵਾਲੀਆਂ ਥਾਵਾਂ ਜਾਂ ਵਪਾਰਕ ਅਦਾਰਿਆਂ 'ਤੇ ਪਾਣੀ ਦੇ ਨਾਜਾਇਜ਼ ਕੁਨੈਕਸ਼ਨ ਵੀ ਕੱਟਣਗੀਆਂ। 

ਇਹ ਵੀ ਪੜ੍ਹੋ- ਝਗੜੇ ਤੋਂ ਬਾਅਦ ਪਤਨੀ ਦਾ ਸਿਰ ਵੱਢਿਆ, ਫਿਰ ਲਾਸ਼ ਦੇ ਕਰ’ਤੇ ਟੋਟੇ

ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੰਮ ਨਹੀਂ ਕਰਨਗੇ ਮਜ਼ਦੂਰ- ਐੱਲ.ਜੀ.

ਉਥੇ ਹੀ ਦਿੱਲੀ ਦੇ ਉਪਰਾਜਪਾਲ ਵੀ.ਕੇ. ਸਕਸੈਨਾ ਨੇ ਰਾਸ਼ਟੀਰ ਰਾਜਧਾਨੀ ਦੇ ਕਈ ਹਿੱਸਿਆਂ 'ਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੇ ਮੱਦੇਨਜ਼ਰ ਉਸਾਰੀ ਵਾਲੀਆਂ ਥਾਵਾਂ 'ਤੇ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਰਮਚਾਰੀਆਂ ਨੂੰ ਪੇਡ ਛੁੱਟੀ ਦੇਣ ਦੇ ਨਿਰਦੇਸ਼ ਦਿੱਤੇ ਗਏ। ਉਪਰਾਜਪਾਲ ਨੇ ਕਿਹਾ ਕਿ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਨੇ 20 ਮਈ ਤੋਂ ਕਰਮਚਾਰੀਆਂ ਲਈ ਤਿੰਨ ਘੰਟਿਆਂ ਦੀ ਛੁੱਟੀ ਲਾਗੂ ਕੀਤੀ ਹੈ ਅਤੇ ਇਹ ਵਿਵਸਥਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਆ ਜਾਂਦਾ। ਇਸ ਤੋਂ ਇਲਾਵਾ ਉਪਰਾਜਪਾਲ ਨੇ ਬੱਸ ਅੱਡਿਆਂ 'ਚ ਪਾਣੀ ਦੇ ਘੜੇ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਯਾਤਰੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News