‘ਨਿਊਡ ਕਾਲਿੰਗ’ ਦਾ ਸ਼ਿਕਾਰ ਬਣ ਕੇ 11.93 ਲੱਖ ਲੁਟਾ ਬੈਠਾ ਬੈਂਕ ਮੈਨੇਜਰ

Thursday, Apr 13, 2023 - 01:38 PM (IST)

‘ਨਿਊਡ ਕਾਲਿੰਗ’ ਦਾ ਸ਼ਿਕਾਰ ਬਣ ਕੇ 11.93 ਲੱਖ ਲੁਟਾ ਬੈਠਾ ਬੈਂਕ ਮੈਨੇਜਰ

ਨਵੀਂ ਦਿੱਲੀ– ਇਕ ਲੜਕੀ ਤੇ ਉਸ ਦੇ ਦੋਸਤਾਂ ਨੇ ਬੈਂਕ ਮੈਨੇਜਰ ਨੂੰ ‘ਨਿਊਡ ਕਾਲਿੰਗ’ ਦਾ ਸ਼ਿਕਾਰ ਬਣਾ ਕੇ ਉਸ ਨਾਲ 11.93 ਲੱਖ ਦੀ ਠੱਗੀ ਮਾਰੀ। ਪੁਲਸ ਨੇ ਗੁੱਥੀ ਸੁਲਝਾਉਂਦੇ ਹੋਏ ਇਕ ਮੁਲਜ਼ਮ ਅਬਦੁੱਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੀੜਤ ਬੈਂਕ ਮੈਨੇਜਰ ਨਾਲ ਇਕ ਅਣਜਾਣ ਲੜਕੀ ਨੇ ਫੇਸਬੁੱਕ ’ਤੇ ਦੋਸਤੀ ਕੀਤੀ ਸੀ। ਉਸ ਨੂੰ ਲੜਕੀ ਦੀ ਵੀਡੀਓ ਕਾਲ ਆਈ। ਕਾਲ ਚੁੱਕਦਿਆਂ ਹੀ ਗੱਲਬਾਤ ਪਿੱਛੋਂ ਉਸ ਨੇ ਕੱਪੜੇ ਉਤਾਰ ਕੇ ਪੀੜਤ ਨੂੰ ਵੀ ਕੱਪੜੇ ਉਤਾਰਨ ਲਈ ਉਕਸਾਇਆ। ਪੀੜਤ ਨੇ ਵੀ ਅਜਿਹਾ ਕੀਤਾ। ਅਗਲੇ ਦਿਨ ਪੀੜਤ ਨੂੰ ਫੋਨ ਆਇਆ, ਜਿਸ ਵਿਚ ਕਾਲਰ ਨੇ ਖੁਦ ਨੂੰ ਪੁਲਸ ਅਫਸਰ ਦੱਸ ਕੇ ਵੀਡੀਓ ਕਾਲ ਬਾਰੇ ਖੂਬ ਡਰਾਇਆ ਅਤੇ ਪੀੜਤ ਦੀ ਵੀਡੀਓ ਡਿਲੀਟ ਕਰਵਾਉਣ ਬਦਲੇ ਮੁਲਜ਼ਮਾਂ ਨੇ ਉਸ ਕੋਲੋਂ ਹੌਲੀ-ਹੌਲੀ 11.93 ਲੱਖ ਰੁਪਏ ਠੱਗ ਲਏ।


author

Rakesh

Content Editor

Related News