ਮਾਕਪਾ ਵਰਕਰ ਦੇ ਕਤਲ ਮਾਮਲੇ ''ਚ RSS ਦੇ 9 ਵਰਕਰਾਂ ਨੂੰ ਉਮਰ ਕੈਦ ਦੀ ਸਜ਼ਾ

Tuesday, Jan 07, 2025 - 06:35 PM (IST)

ਮਾਕਪਾ ਵਰਕਰ ਦੇ ਕਤਲ ਮਾਮਲੇ ''ਚ RSS ਦੇ 9 ਵਰਕਰਾਂ ਨੂੰ ਉਮਰ ਕੈਦ ਦੀ ਸਜ਼ਾ

ਕੰਨੂਰ (ਕੇਰਲ) : ਉੱਤਰੀ ਕੇਰਲ ਦੇ ਕੰਨੂਰ ਜ਼ਿਲ੍ਹੇ ਵਿਚ ਮਾਕਪਾ ਦੇ ਇਕ ਵਰਕਰ ਦੀ ਹੱਤਿਆ ਦੇ ਮਾਮਲੇ ਵਿਚ ਥਲਸੇੱਰੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਆਰ. ਐੱਸ. ਐੱਸ. ਦੇ 9 ਵਰਕਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਇਲਾਕੇ ’ਚ 2 ਪਾਰਟੀਆਂ ’ਚ ਹੋਏ ਸਿਆਸੀ ਤਣਾਅ ਦੇ ਦੌਰਾਨ 3 ਅਕਤੂਬਰ, 2005 ਨੂੰ ਕੰਨਪੁਰਮ ਚੁੰਡਾ ਦੇ ਮਾਕਪਾ ਵਰਕਰ ਰਿਜਿਥ ਸ਼ੰਕਰਨ (25) ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕੁਲ 10 ਮੁਲਜ਼ਮ ਸਨ, ਜਿਨ੍ਹਾਂ ਵਿਚੋਂ ਇਕ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜਦਕਿ ਬਾਕੀ ਮੁਲਜ਼ਮਾਂ ’ਚ ਸੁਧਾਕਰਨ (57), ਜਯੇਸ਼ (41), ਰਣਜੀਤ (44), ਅਜੇਂਦਰਨ (51), ਅਨਿਲ ਕੁਮਾਰ (52), ਰਾਜੇਸ਼ (46), ਸ੍ਰੀਕਾਂਤ (47), ਸ਼੍ਰੀਜੀਤ (43) ਅਤੇ ਭਾਸਕਰਨ (67) ਸ਼ਾਮਲ ਹਨ।

ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ

ਇਸ ਮਾਮਲੇ ਦੇ ਸਬੰਧ ਵਿਚ ਅਦਾਲਤ ਨੇ ਉਨ੍ਹਾਂ ਨੂੰ ਕਤਲ (ਧਾਰਾ 302), ਕਤਲ ਦੀ ਕੋਸ਼ਿਸ਼ (ਧਾਰਾ 307), ਗੈਰ-ਕਾਨੂੰਨੀ ਇਕੱਠ (ਧਾਰਾ 143), ਦੰਗੇ (ਧਾਰਾ 147), ਹਥਿਆਰਾਂ ਨਾਲ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣ ਸਮੇਤ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਪਾਇਆ 324) ਸ਼ਾਮਲ ਹਨ। ਅਦਾਲਤ ਨੇ ਉਹਨਾਂ ਨੂੰ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ੀ ਪਾਇਆ, ਜਿਸ ਵਿਚ ਕਤਲ (ਧਾਰਾ 302), ਕਤਲ ਦੀ ਕੋਸ਼ਿਸ਼ (ਧਾਰਾ 307), ਗੈਰਕਾਨੂੰਨੀ ਇਕੱਠ (ਧਾਰਾ 143), ਦੰਗੇ (ਧਾਰਾ 147), ਹਥਿਆਰਾਂ ਨਾਲ ਆਪਣੀ ਮਰਜ਼ੀ ਨਾਲ ਸੱਟ ਪਹੁੰਚਾਉਣਾ (ਧਾਰਾ 324) ਸ਼ਾਮਲ ਹੈ।

ਇਹ ਵੀ ਪੜ੍ਹੋ - ਉਡਦੇ ਜਹਾਜ਼ 'ਚ ਪੈ ਗਿਆ ਭੜਥੂ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ, ਹੈਰਾਨ ਕਰੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News