DMK ਦੇ ਨੇਤਾ ਨੇ ਮਦਰਾਸ ਹਾਈ ਕੋਰਟ ਦੇ ਜੱਜ ਨੂੰ ਕਿਹਾ RSS ਦਾ ਜੱਜ’, ਹੋਇਆ ਹੰਗਾਮਾ

Saturday, Dec 06, 2025 - 03:07 PM (IST)

DMK ਦੇ ਨੇਤਾ ਨੇ ਮਦਰਾਸ ਹਾਈ ਕੋਰਟ ਦੇ ਜੱਜ ਨੂੰ ਕਿਹਾ RSS ਦਾ ਜੱਜ’, ਹੋਇਆ ਹੰਗਾਮਾ

ਨਵੀਂ ਦਿੱਲੀ (ਭਾਸ਼ਾ) - ਡੀ. ਐੱਮ. ਕੇ. ਦੇ ਇਕ ਸੀਨੀਅਰ ਨੇਤਾ ਟੀ. ਆਰ. ਬਾਲੂ ਨੇ ਤਾਮਿਲਨਾਡੂ ਦੀ ਇਕ ਦਰਗਾਹ ਨੇੜੇ ਇਕ ਮੰਦਰ ’ਚ ‘ਕਾਰਤੀਗਾਈ ਦੀਪਮ’ ਦਾ ਮੁੱਦਾ ਸ਼ੁੱਕਰਵਾਰ ਲੋਕ ਸਭਾ ’ਚ ਉਠਾਉਂਦਿਆਂ ਮਦਰਾਸ ਹਾਈ ਕੋਰਟ ਦੇ ਇਕ ਜੱਜ ਨੂੰ ‘ਆਰ. ਐੱਸ. ਐੱਸ. ਦਾ ਜੱਜ’ ਕਹਿ ਦਿੱਤਾ ਜਿਸ ਕਾਰਨ ਸੱਤਾਧਾਰੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ। ਬਾਲੂ ਨੇ ਹਾਊਸ ’ਚ ਸਿਫਰ ਕਾਲ ਦੌਰਾਨ ਇਹ ਇਹ ਮੁੱਦਾ ਉਠਾਇਆ ਤੇ ਭਾਜਪਾ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇਕ ਪਾਰਟੀ ਫਿਰਕੂ ਟਕਰਾਅ ਨੂੰ ਭੜਕਾਅ ਰਹੀ ਹੈ। ਉਨ੍ਹਾਂ ਮਾਮਲੇ ’ਚ ਫੈਸਲਾ ਸੁਣਾਉਣ ਵਾਲੇ ਮਾਣਯੋਗ ਜੱਜ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੋੜ ਕੇ ਉਨ੍ਹਾਂ ਦਾ ਜ਼ਿਕਰ ਕੀਤਾ ਜਿਸ ਨਾਲ ਹਾਊਸ ’ਚ ਹੰਗਾਮਾ ਹੋ ਗਿਆ। 

ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਬਾਲੂ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਦੇ। ਇਹ ਧਿਆਨ ਦੇਣ ਯੋਗ ਹੈ ਕਿ ਤਾਮਿਲਨਾਡੂ ਸਰਕਾਰ ਨੇ ਮਦਰਾਸ ਹਾਈ ਕੋਰਟ ਦੀ ਦਰਗਾਹ ਨੇੜੇ ਇਕ ਮੰਦਰ ’ਚ ‘ਕਾਰਤੀਗਾਈ ਦੀਪਮ’ ਦੀ ਆਗਿਆ ਦੇਣ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਪਹਾੜੀ ’ਤੇ ਪੁਰਾਣਾ ਪੱਥਰ ਦਾ ਥੰਮ੍ਹ ਮੰਦਰ ਦੇ ਮੈਦਾਨ ਦਾ ਹਿੱਸਾ ਹੈ ਤੇ ਉਹ ਮਸਜਿਦ/ਦਰਗਾਹ ਨਾਲ ਸੰਬੰਧਤ ਨਹੀਂ ਹੈ। ਇਸ ਲਈ ਉੱਥੇ ਦੀਵੇ ਜਗਾਉਣਾ ਜਾਇਜ਼ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਦੀਵੇ ਜਗਾਉਣ ਨਾਲ ਮੁਸਲਿਮ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ, ਭਾਵ ਦਰਗਾਹ ਦੀ ਸੁਰੱਖਿਆ ਜਾਂ ਪਵਿੱਤਰਤਾ ’ਤੇ ਕੋਈ ਅਸਰ ਨਹੀਂ ਪਵੇਗਾ।

ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ


author

rajwinder kaur

Content Editor

Related News