ਆਸਟ੍ਰੇਲੀਆ ''ਚ ਭਾਰਤੀ ਮੂਲ ਦੇ ਰਾਜਵਿੰਦਰ ਸਿੰਘ ਨੂੰ ਕਤਲ ਕੇਸ ਵਿੱਚ 25 ਸਾਲ ਦੀ ਸਜ਼ਾ

Wednesday, Dec 10, 2025 - 04:59 PM (IST)

ਆਸਟ੍ਰੇਲੀਆ ''ਚ ਭਾਰਤੀ ਮੂਲ ਦੇ ਰਾਜਵਿੰਦਰ ਸਿੰਘ ਨੂੰ ਕਤਲ ਕੇਸ ਵਿੱਚ 25 ਸਾਲ ਦੀ ਸਜ਼ਾ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਵੀਨਜ਼ਲੈਂਡ ਸਥਿਤ ਇੱਕ ਬੀਚ 'ਤੇ ਸਾਲ 2018 ਵਿੱਚ 24 ਸਾਲਾ ਕੁੜੀ ਦੇ ਕਤਲ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਰਾਜਵਿੰਦਰ ਸਿੰਘ (41) ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੈਰਨਜ਼ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ ਰਾਜਵਿੰਦਰ ਸਿੰਘ ਨੂੰ 21 ਅਕਤੂਬਰ 2018 ਨੂੰ ਵੈਂਗੇਟੀ ਬੀਚ 'ਤੇ ਇਕ 24 ਸਾਲਾ ਕੁੜੀ ਟੋਯਾ ਕਾਰਡਿੰਗਲੇ ਦੇ ਕਤਲ ਦਾ ਦੋਸ਼ੀ ਪਾਇਆ। ਕਾਰਡਿੰਗਲੇ ਉਸ ਸਮੇਂ ਆਪਣੇ ਕੁੱਤੇ ਨੂੰ ਸੈਰ ਕਰਵਾ ਰਹੀ ਸੀ ਜਦੋਂ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਸੀ। ਜਸਟਿਸ ਲਿੰਕਨ ਕਰਾਊਲੀ ਨੇ ਦੱਸਿਆ ਕਿ ਇਸ ਕਤਲ ਦੇ ਮਕਸਦ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ ਕਿ ਆਖ਼ਿਰ ਰਾਜਵਿੰਦਰ ਨੇ ਉਕਤ ਕੁੜੀ ਦਾ ਕਤਲ ਕਿਉਂ ਕੀਤਾ।

ਕਤਲ ਤੋਂ ਬਾਅਦ ਰਾਜਵਿੰਦਰ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਨੂੰ ਆਸਟ੍ਰੇਲੀਆ ਵਿੱਚ ਛੱਡ ਕੇ ਭਾਰਤ ਫਰਾਰ ਹੋ ਗਿਆ ਸੀ। ਜਸਟਿਸ ਕਰਾਊਲੀ ਨੇ ਕਿਹਾ ਕਿ ਰਾਜਵਿੰਦਰ ਸਿੰਘ ਦਾ ਇੱਕੋ-ਇੱਕ ਮਕਸਦ ਆਪਣੀ ਜਾਨ ਬਚਾਉਣਾ ਸੀ।
ਦੋ ਸਾਲ ਪਹਿਲਾਂ ਸਾਲ 2023 'ਚ ਕਵੀਨਜ਼ਲੈਂਡ ਪੁਲਸ ਨੇ ਰਾਜਵਿੰਦਰ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਆਸਟ੍ਰੇਲੀਆਈ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਭਾਰਤ ਤੋਂ ਹਵਾਲਗੀ ਰਾਹੀਂ ਆਸਟ੍ਰੇਲੀਆ ਲਿਆਂਦਾ ਗਿਆ ਸੀ।

ਰਾਜਵਿੰਦਰ ਨੂੰ ਸਜ਼ਾ ਦੇ ਹਿੱਸੇ ਵਜੋਂ 25 ਸਾਲਾਂ ਦੀ ਗੈਰ-ਪੈਰੋਲ ਦੀ ਮਿਆਦ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਟੋਯਾ ਕਾਰਡਿੰਗਲੇ ਇੱਕ ਸਿਹਤ ਭੋਜਨ ਅਤੇ ਫਾਰਮੇਸੀ ਸਟੋਰ ਵਿੱਚ ਕੰਮ ਕਰਦੀ ਸੀ ਅਤੇ ਇੱਕ ਜਾਨਵਰਾਂ ਦੇ ਸ਼ਰਨਾਲੇ ਵਿੱਚ ਸਵੈ-ਸੇਵੀ ਵੀ ਸੀ। 


author

Rakesh

Content Editor

Related News