ਚੀਨ ਦੇ ਸਾਬਕਾ ਖੇਡ ਮੁਖੀ ਨੂੰ ਮੌਤ ਦੀ ਸਜ਼ਾ ! ਰਿਸ਼ਵਤਖੋਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਮਾਮਲੇ ''ਚ ਆਇਆ ਫ਼ੈਸਲਾ

Tuesday, Dec 09, 2025 - 02:26 PM (IST)

ਚੀਨ ਦੇ ਸਾਬਕਾ ਖੇਡ ਮੁਖੀ ਨੂੰ ਮੌਤ ਦੀ ਸਜ਼ਾ ! ਰਿਸ਼ਵਤਖੋਰੀ ਤੇ ਸ਼ਕਤੀ ਦੀ ਦੁਰਵਰਤੋਂ ਦੇ ਮਾਮਲੇ ''ਚ ਆਇਆ ਫ਼ੈਸਲਾ

ਇੰਟਰਨੈਸ਼ਨਲ ਡੈਸਕ- ਚੀਨ ਦੇ ਸਟੇਟ ਜਨਰਲ ਐਡਮਿਨਿਸਟ੍ਰੇਸ਼ਨ ਆਫ਼ ਸਪੋਰਟਸ (CGAS) ਦੇ ਸਾਬਕਾ ਡਾਇਰੈਕਟਰ ਗੌ ਜ਼ੋਂਗਵੇਨ ਨੂੰ ਰਿਸ਼ਵਤ ਲੈਣ ਅਤੇ ਸਰਕਾਰੀ ਅਧਿਕਾਰੀ ਵਜੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ 2 ਸਾਲ ਦੀ ਮੁਅੱਤਲੀ ਮਗਰੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ।

68 ਸਾਲਾ ਗੌ ਜ਼ੋਂਗਵੇਨ, ਜਿਨ੍ਹਾਂ ਨੇ CGAS (2016-2022) ਅਤੇ ਬੀਜਿੰਗ ਮਿਉਂਸਪਲ ਸਰਕਾਰ ਦੇ ਉਪ ਮੇਅਰ (2008-2013) ਵਜੋਂ ਸੇਵਾਵਾਂ ਨਿਭਾਈਆਂ ਸਨ, 'ਤੇ 236 ਮਿਲੀਅਨ ਯੇਨ (ਲਗਭਗ 33.4 ਮਿਲੀਅਨ ਡਾਲਰ) ਤੋਂ ਵੱਧ ਦੀ ਜਾਇਦਾਦ ਅਤੇ ਸੰਪਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਵੀਕਾਰ ਕਰਨ ਦਾ ਦੋਸ਼ ਹੈ। ਸੁਪਰੀਮ ਪੀਪਲਜ਼ ਕੋਰਟ ਦੇ ਫੈਸਲੇ ਅਨੁਸਾਰ, ਜੇ ਗੌ ਜ਼ੋਂਗਵੇਨ ਮੁਅੱਤਲੀ ਦੀ ਮਿਆਦ ਦੌਰਾਨ ਕੋਈ ਹੋਰ ਅਪਰਾਧ ਨਹੀਂ ਕਰਦੇ, ਤਾਂ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਗੌ ਜ਼ੋਂਗਵੇਨ ਚੀਨੀ ਓਲੰਪਿਕ ਕਮੇਟੀ ਦੇ ਪ੍ਰਧਾਨ ਅਤੇ ਬੀਜਿੰਗ 2022 ਓਲੰਪਿਕ ਵਿੰਟਰ ਗੇਮਜ਼ ਦੀ ਆਪਰੇਸ਼ਨ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਵੀ ਰਹੇ ਸਨ। ਉਹ ਚੀਨ ਵਿੱਚ ਈ-ਸਪੋਰਟਸ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਸਨ, ਹਾਲਾਂਕਿ ਖੇਡ ਜਗਤ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਗੌ ਨੂੰ ਆਮ ਤੌਰ 'ਤੇ ਈ-ਸਪੋਰਟਸ ਦਾ ਸਮਰਥਕ ਨਹੀਂ ਮੰਨਿਆ ਜਾਂਦਾ ਸੀ।


author

Harpreet SIngh

Content Editor

Related News