40 ਸਾਲਾ ਔਰਤ ਨੇ 45 ਦਿਨਾਂ ’ਚ ਭੀਖ ਮੰਗ ਕੇ ਕਮਾਏ ਢਾਈ ਲੱਖ ਰੁਪਏ, ਜਾਇਦਾਦ ਜਾਣ ਉੱਡ ਜਾਣਗੇ ਹੋਸ਼
Wednesday, Feb 14, 2024 - 10:28 AM (IST)
ਇੰਦੌਰ (ਭਾਸ਼ਾ)- ਇੰਦੌਰ ਵਿਚ ਇਕ ਗੈਰ-ਸਰਕਾਰੀ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਕ 40 ਸਾਲਾ ਔਰਤ ਨੇ ਸਿਰਫ਼ 45 ਦਿਨਾਂ ਵਿਚ ਭੀਖ ਮੰਗ ਕੇ ਢਾਈ ਲੱਖ ਰੁਪਏ ਕਮਾ ਲਏ। ਉਹ 8 ਸਾਲ ਦੀ ਧੀ ਸਮੇਤ ਆਪਣੇ ਤਿੰਨ ਨਾਬਾਲਗ ਬਚਿਆਂ ਨਾਲ ਭੀਖ ਮੰਗ ਰਹੀ ਸੀ। ਇੰਦੌਰ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਸੰਸਥਾ ‘ਪ੍ਰਵੇਸ਼’ ਦੀ ਮੁਖੀ ਰੂਪਾਲੀ ਜੈਨ ਨੇ ਮੰਗਲਵਾਰ ਦੱਸਿਆ ਇੰਦੌਰ-ਉਜੈਨ ਰੋਡ ਦੇ ਲਵ-ਕੁਸ਼ ਚੌਰਾਹੇ ’ਤੇ ਇੰਦਰਾ ਬਾਈ (40) ਹਾਲ ਹੀ ਵਿਚ ਭੀਖ ਮੰਗਦੀ ਫੜੀ ਗਈ ਸੀ। ਉਸ ਕੋਲੋਂ 19,200 ਰੁਪਏ ਦੀ ਨਕਦੀ ਮਿਲੀ ਸੀ। ਇੰਦਰਾ ਨੇ ਦੱਸਿਆ ਕਿ ਉਸ ਨੇ ਪਿਛਲੇ 45 ਦਿਨਾਂ ਵਿਚ ਭੀਖ ਮੰਗ ਕੇ ਢਾਈ ਲੱਖ ਰੁਪਏ ਕਮਾਏ ਹਨ, ਜਿਸ ਵਿਚੋਂ 1 ਲੱਖ ਰੁਪਏ ਉਸ ਨੇ ਸੱਸ-ਸਹੁਰੇ ਨੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਏ ਅਤੇ 50,000 ਰੁਪਏ ਫਿਕਸਡ ਡਿਪਾਜ਼ਿਟ ਵਿਚ ਨਿਵੇਸ਼ ਕੀਤੇ।
ਇਹ ਵੀ ਪੜ੍ਹੋ : ਕਿਸਾਨਾਂ ਦੇ ਦਿੱਲੀ ਕੂਚ 'ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਬੋਲੇ- ਕਿਸਾਨਾਂ ਨਾਲ ਅਨਿਆਂ ਹੋਇਆ ਤਾਂ...
ਉਨ੍ਹਾਂ ਦਾਅਵਾ ਕੀਤਾ ਕਿ ਇੰਦਰਾ ਦੇ ਪਰਿਵਾਰ ਕੋਲ ਰਾਜਸਥਾਨ ਵਿਚ ਜ਼ਮੀਨ ਅਤੇ ਦੋ ਮੰਜ਼ਿਲਾ ਮਕਾਨ ਵੀ ਹੈ। ਇੰਦਰਾ ਦੇ ਪਤੀ ਨੇ ਉਸ ਦੇ ਨਾਂ ’ਤੇ ਮੋਟਰਸਾਈਕਲ ਖਰੀਦਿਆ ਹੈ। ਭੀਖ ਮੰਗਣ ਪਿੱਛੋਂ ਉਹ ਅਤੇ ਉਸ ਦਾ ਪਤੀ ਇਸ ਮੋਟਰਸਾਈਕਲ ’ਤੇ ਸ਼ਹਿਰ ਵਿਚ ਘੁੰਮਦੇ ਹਨ। ਗੈਰ ਸਰਕਾਰੀ ਸੰਗਠਨ ਦੀ ਮੁਖੀ ਅਨੁਸਾਰ ਇੰਦਰਾ ਦਾ ਕਹਿਣਾ ਹੈ ਕਿ ਉਜੈਨ ਵਿਚ ਇਕ ਕਾਰੀਡੋਰ ਦੀ ਉਸਾਰੀ ਪਿੱਛੋਂ ਉਸ ਦੇ ਪਰਿਵਾਰ ਦੀ ਭੀਖ ਮੰਗਣ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਹੋਇਆ ਹੈ ਕਿਉਂਕਿ ਜ਼ਿਆਦਾਤਰ ਸ਼ਰਧਾਲੂ ਇੰਦੌਰ ਦੇ ਲਵ-ਕੁਸ਼ ਚੌਰਾਹੇ ਦੇ ਟ੍ਰੈਫਿਕ ਸਿਗਨਲ ’ਤੇ ਰੁਕਦੇ ਹਨ। ਇੰਦਰਾ ਬਾਈ ਦੇ ਪੰਜ ਬੱਚਿਆਂ ਵਿੱਚੋਂ ਦੋ ਰਾਜਸਥਾਨ ਵਿੱਚ ਹਨ । ਉਹ ਤਿੰਨ ਬੱਚਿਆਂ ਨਾਲ ਇੰਦੌਰ ਵਿੱਚ ਭੀਖ ਮੰਗਦੀ ਸੀ। ਇਨ੍ਹਾਂ ਬੱਚਿਆਂ ਵਿੱਚ ਇਕ 8 ਸਾਲ ਦੀ ਬੱਚੀ ਵੀ ਸ਼ਾਮਲ ਹੈ, ਜਿਸ ਨੂੰ ਭੀਖ ਮੰਗਣ ਲਈ ਮਜ਼ਬੂਰ ਕੀਤਾ ਗਿਆ ਸੀ। ਜੈਨ ਨੇ ਦੱਸਿਆ ਕਿ ਭੀਖ ਮੰਗਦੇ ਫੜੇ ਜਾਣ ਤੋਂ ਬਾਅਦ ਇੰਦਰਾ ਨੇ ਕਥਿਤ ਤੌਰ ’ਤੇ ਹਮਲਾਵਰ ਰੁੱਖ ਅਪਣਾਇਆ। ਉਸ ਨੂੰ ਧਾਰਾ 151 ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਦੇਸ਼ ’ਚ ਭੀਖ ਮੰਗਣਾ ਕਾਨੂੰਨੀ ਤੌਰ ’ਤੇ ਮਨ੍ਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e