ਸੰਸਦ ''ਚ 2 ਸ਼ੱਕੀ ਵੜਨ ਨਾਲ ਪਈਆਂ ਭਾਜੜਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੋਇਆ ਸੀ ਅੱਤਵਾਦੀ ਹਮਲਾ

Wednesday, Dec 13, 2023 - 06:21 PM (IST)

ਸੰਸਦ ''ਚ 2 ਸ਼ੱਕੀ ਵੜਨ ਨਾਲ ਪਈਆਂ ਭਾਜੜਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੋਇਆ ਸੀ ਅੱਤਵਾਦੀ ਹਮਲਾ

ਨਵੀਂ ਦਿੱਲੀ- ਸੰਸਦ 'ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ 'ਤੇ ਮੁੜ ਸੁਰੱਖਿਆ 'ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। 2 ਨੌਜਵਾਨਾਂ ਨੇ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ ਸਦਨ 'ਚ ਛਾਲ ਮਾਰ ਦਿੱਤੀ। ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

22 ਸਾਲ ਪਹਿਲਾਂ ਅੱਜ ਹੀ ਦੇ ਦਿਨ ਸੰਸਦ 'ਤੇ  ਹੋਇਆ ਸੀ ਅੱਤਵਾਦੀ ਹਮਲਾ

13 ਦਸੰਬਰ 2001 ਨੰ ਸੰਸਦ 'ਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਮਹਿਲਾ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ 11.02 'ਤੇ ਸੰਸਦ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੇ ਨੇਤਾ ਸੋਨੀਆ ਗਾਂਧੀ ਸੰਸਦ 'ਚ ਜਾ ਚੁੱਕੇ ਸਨ। ਕਰੀਬ 11.30 ਵਜੇ ਉੱਪ ਰਾਸ਼ਟਰਪਤੀ ਦੇ ਸਕਿਓਰਿਟੀ ਗਾਰਡ ਉਨ੍ਹਾਂ ਦੇ ਬਾਹਰ ਜਾਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਦੋਂ ਸਫੈਦ ਅੰਬੈਸਡਰ 'ਚ ਸਵਾਰ 5 ਅੱਤਵਾਦੀ ਗੇਟ ਨੰਬਰ-12 ਤੋਂ ਸੰਸਦ ਦੇ ਅੰਦਰ ਦਾਖ਼ਲ ਹੋਏ। ਉਸ ਸਮੇਂ ਸਕਿਓਰਿਟੀ ਗਾਰਡ ਨਿਹੱਥੇ ਹੋਇਆ ਕਰਦੇ ਸਨ। ਇਹ ਸਭ ਦੇਖ ਕੇ ਸਕਿਓਰਿਟੀ ਗਾਰਡ ਨੇ ਉਸ ਅੰਬੈਸਡਰ ਕਾਰ ਦੇ ਪਿੱਛੇ ਦੌੜ ਲਗਾ ਦਿੱਤੀ। ਉਦੋਂ ਅੱਤਵਾਦੀਆਂ ਦੀ ਕਾਰ ਉੱਪ ਰਾਸ਼ਟਰਪਤੀ ਦੀ ਕਾਰ ਨਾਲ ਟਕਰਾ ਗਈ। ਘਬਰਾ ਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਕੋਲ ਏ.ਕੇ.-47 ਅਤੇ ਹੱਥਗੋਲੇ ਸਨ, ਜਦੋਂ ਕਿ  ਸਕਿਓਰਿਟੀ ਗਾਰਡ ਨਿਹੱਥੇ ਸਨ।

PunjabKesari

ਸੰਸਦ 'ਚ ਮੌਜੂਦ ਸਨ ਅਡਵਾਨੀ

ਗੋਲੀਆਂ ਦੀ ਆਵਾਜ਼ ਸੁਣਦੇ ਹੀ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਇਕ ਬਟਾਲੀਅਨ ਵੀ ਸਰਗਰਮ ਹੋ ਗਈ। ਉਸ ਸਮੇਂ ਸੰਸਦ 'ਚ ਦੇਸ਼ ਦੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਪ੍ਰਮੋਦ ਮਹਾਜਨ ਸਮੇਤ ਕਈ ਵੱਡੇ ਨੇਤਾ ਅਤੇ ਪੱਤਰਕਾਰ ਮੌਜੂਦ ਸਨ। ਸਾਰਿਆਂ ਨੂੰ ਅੰਦਰ ਹੀ ਸੁਰੱਖਿਅਤ ਰਹਿਣ ਲਈ ਕਿਹਾ ਗਿਆ। ਇਸ ਵਿਚਾਰ ਇਕ ਅੱਤਵਾਦੀ ਨੇ ਗੇਟ ਨੰਬਰ-1 ਰਾਹੀਂ ਸਦਨ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸਕਿਓਰਿਟੀ ਫੋਰਸਾਂ ਨੇ ਉਸ ਨੂੰ ਉੱਥੇ ਹੀ ਮਾਰ ਦਿੱਤਾ। ਇਸ ਤੋਂ ਬਾਅਦ ਉਸ ਦੇ ਸਰੀਰ 'ਤੇ ਲੱਗੇ ਬੰਬ 'ਚ ਵੀ ਧਮਾਕਾ ਹੋ ਗਿਆ। ਬਾਕੀ ਦੇ 4 ਅੱਤਵਾਦੀਆਂ ਨੇ ਗੇਟ ਨੰਬਰ-4 ਰਾਹੀਂ ਸਦਨ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ 'ਚੋਂ 3 ਅੱਤਵਾਦੀਆਂ ਨੂੰ ਉੱਥੇ ਹੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਬਚੇ ਹੋਏ ਆਖ਼ਰੀ ਅੱਤਵਾਦੀ ਨੇ ਗੇਟ ਨੰਬਰ-5 ਵੱਲ ਦੌੜ ਲਗਾਈ ਪਰ ਉਹ ਵੀ ਜਵਾਨਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਾ। ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ 11.30 ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਸ਼ਾਮ 4 ਵਜੇ ਖ਼ਤਮ ਹੋਇਆ। 

ਅੱਤਵਾਦੀ ਅਫਜ਼ਲ ਗੁਰੂ ਨੂੰ ਦਿੱਤੀ ਗਈ ਫਾਂਸੀ

ਸੰਸਦ 'ਤੇ ਹਮਲੇ ਦੇ 2 ਦਿਨ ਬਾਅਦ ਹੀ 15 ਦਸੰਬਰ 2001 ਨੂੰ ਮਾਸਟਰਮਾਈਂਡ ਅਫਜ਼ਲ ਗੁਰੂ, ਐੱਸ.ਏ.ਆਰ. ਗਿਲਾਨੀ, ਅਫਸ਼ਾਨ ਗੁਰੂ ਅਤੇ ਸ਼ੌਕਤ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ 'ਚ ਸੁਪਰੀਮ ਕੋਰਟ ਨੇ ਗਿਲਾਨੀ ਅਤੇ ਅਫਸ਼ਾਨ ਨੂੰ ਬਰੀ ਕਰ ਦਿੱਤਾ ਪਰ ਅਫਜ਼ਲ ਗੁਰੂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਸ਼ੌਕਤ ਹੁਸੈਨ ਦੀ ਮੌਤ ਦੀ ਸਜ਼ਾ ਵੀ ਘਟਾ ਦਿੱਤੀ ਗਈ ਅਤੇ 10 ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ। 9 ਫ਼ਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਸਵੇਰੇ 8 ਵਜੇ ਫਾਂਸੀ 'ਤੇ ਲਟਕਾ ਦਿੱਤਾ ਗਿਆ।


author

DIsha

Content Editor

Related News