19 ਕਸ਼ਮੀਰੀ ਹਿੰਦੂ ਪਰਿਵਾਰਾਂ ਨੂੰ 32 ਸਾਲ ਤੋਂ ਚੰਡੀਗੜ੍ਹ ’ਚ ਘਰ ਮਿਲਣ ਦੀ ਉਡੀਕ

Wednesday, Jun 08, 2022 - 02:57 PM (IST)

19 ਕਸ਼ਮੀਰੀ ਹਿੰਦੂ ਪਰਿਵਾਰਾਂ ਨੂੰ 32 ਸਾਲ ਤੋਂ ਚੰਡੀਗੜ੍ਹ ’ਚ ਘਰ ਮਿਲਣ ਦੀ ਉਡੀਕ

ਚੰਡੀਗੜ੍ਹ (ਬਿਊਰੋ)– ਜੰਮੂ-ਕਸ਼ਮੀਰ ਤੋਂ 1990 ਦੇ ਦਹਾਕੇ ਤੋਂ ਪਲਾਇਨ ਕਰਨ ਵਾਲਿਆਂ ’ਚੋਂ 19 ਕਸ਼ਮੀਰੀ ਹਿੰਦੂ ਪਰਿਵਾਰ ਅਜਿਹੇ ਵੀ ਹਨ, ਜਿਨ੍ਹਾਂ ਨੂੰ ਅੱਜ ਤੱਕ ਚੰਡੀਗੜ੍ਹ ’ਚ ਘਰ ਨਹੀਂ ਮਿਲਿਆ। ਇਹ ਜਾਣਕਾਰੀ ਲਾਇਰਸ ਫਾਰ ਹਿਊਮੈਨ ਰਾਈਟਰਜ਼ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਇੱਥੇ ਇਕ ਪ੍ਰੈੱਸ ਵਾਰਤਾ ’ਚ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਜਦੋਂ ਜੰਮੂ-ਕਸ਼ਮੀਰ ’ਚ ਹਿੰਸਾ, ਕਤਲ ਕਾਰਨ ਕਸ਼ਮੀਰੀ ਹਿੰਦੂ ਸੰਕਟ ’ਚ ਹਨ, ਇਕ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਇਹ ਸਵੀਕਾਰ ਕਰਨ ਦੇ ਬਾਵਜੂਦ ਕਿ ਜੰਮੂ-ਕਸ਼ਮੀਰ ਤੋਂ ਪਲਾਇਨ ਕਰ ਕੇ ਆਏ 19 ਪਰਿਵਾਰ ਮਕਾਨ ਅਲਾਟ ਦੇ ਪਾਤਰ ਹਨ, ਕੁਝ ਠੋਸ ਕਦਮ ਨਹੀਂ ਚੁੱਕਿਆ ਗਿਆ। ਹਾਊਸਿੰਗ ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਇਕ-ਦੂਜੇ ’ਤੇ ਮਾਮਲਾ ਸੁੱਟਦੇ ਰਹੇ ਹਨ। ਐਡਵੋਕੇਟ ਸਿੰਘ ਨੇ ਕਿਹਾ ਕਿ ਅਜਿਹਾ ਵੀ ਨਹੀਂ ਹੈ ਕਿ ਮਕਾਨ ਇਨ੍ਹਾਂ ਨੂੰ ਕੋਈ ਮੁਫ਼ਤ ਦਿੱਤਾ ਜਾਣਾ ਹੈ। ਮਕਾਨ ਬਜ਼ਾਰ ਦਰ ’ਹੀ ਦਿੱਤਾ ਜਾਣਾ ਹੈ, ਸਿਰਫ ਲਾਟਰੀ ਦੇ ਬਜਾਏ ਅਲਾਟ ਕੀਤਾ ਜਾਣਾ ਹੈ। 

ਉਨ੍ਹਾਂ ਨੇ ਦੱਸਿਆ ਕਿ ਇਕ ਮਾਮਲੇ ’ਚ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ 2017 ’ਚ ਪਟੀਸ਼ਨ ਦਾਇਰ ਕੀਤੀ ਹੋਈ ਹੈ ਪਰ ਉਸ ’ਤੇ ਸੁਣਵਾਈ ਨਹੀਂ ਹੋਈ ਹੈ। ਐਡਵੋਕੇਟ ਨਵਕਿਰਨ ਸਿੰਘ ਮੁਤਾਬਕ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਅਤੇ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰਭਾਵੀ ਕਦਮ ਚੁੱਕ ਕੇ ਯਕੀਨੀ ਕਰਨਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ’ਚ ਪਲਾਇਨ ਕਰਨ ਵਾਲੇ ਲੋਕਾਂ ਨੂੰ ਵਸਾਉਣਾ ਚਾਹੀਦਾ ਹੈ ਕਿ ਉਹ ਸਨਮਾਨ ਨਾਲ ਕਾਨੂੰਨੀ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ’ਚ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਕੇ ਜ਼ਿੰਦਗੀ ਜੀਅ ਸਕਣ। 


author

Tanu

Content Editor

Related News