ਨਸ਼ੀਲਾ ਪਦਾਰਥ ਖੁਆ ਕੇ 15 ਸਾਲ ਦੀ ਲੜਕੀ ਨਾਲ ਕੀਤਾ ਗੈਂਗਰੇਪ

Wednesday, May 23, 2018 - 11:46 AM (IST)

ਸ਼ਹਿਡੋਲ— ਜ਼ਿਲੇ ਦੇ ਸੋਹਾਗਪੁਰ ਥਾਣਾ ਖੇਤਰ 'ਚ 15 ਸਾਲ ਦੀ ਨਾਬਾਲਗ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਾਊਸਿੰਗ ਬੋਰਡ ਨਿਵਾਸੀ ਨਾਬਾਲਗ ਨਾਲ ਉਸ ਦੇ ਗੁਆਂਢੀ ਲਾਲੂ ਸਿੰਘ, ਆਰੀਅਨ ਸਿੰਘ ਅਤੇ ਉਨ੍ਹਾਂ ਦੇ ਤਿੰਨ ਦੋਸਤਾਂ ਨੇ ਨਸ਼ੀਲਾ ਪਦਾਰਥ ਖੁਆ ਕੇ ਗੈਂਗਰੇਪ ਕੀਤਾ। ਨਾਬਾਲਗ ਲੜਕੀ ਦੀ ਮਾਂ ਦੇ ਦੋਸ਼ ਲਗਾਇਆ ਕਿ ਦੋਸ਼ੀ ਉਨ੍ਹਾਂ ਦੀ ਲੜਕੀ ਨੂੰ ਅਕਸਰ ਆਪਣੇ ਨਾਲ ਲੈ ਜਾਂਦਾ ਸੀ ਪਰ ਬੀਤੇ ਦਿਨੀਂ ਦੋਸ਼ੀ ਬੱਚੀ ਨੂੰ ਨਸ਼ੀਲਾ ਪਦਾਰਥ ਖੁਆ ਕੇ ਜ਼ਬਰਦਸਤੀ ਆਪਣੇ ਹੋਰ ਸਾਥੀਆਂ ਨਾਲ ਲੈ ਗਿਆ ਅਤੇ ਉਸ ਨਾਲ ਗੈਂਗਰੇਪ ਕੀਤਾ।
ਦੱਸ ਦਈਏ ਕਿ ਨਸ਼ਾ ਉਤਰਨ ਤੋਂ ਬਾਅਦ ਲੜਕੀ ਘਰ ਪਹੁੰਚੀ ਅਤੇ ਮਾਂ ਨੂੰ ਆਪ-ਬੀਤੀ ਸੁਣਾਈ, ਜਿਸ ਦੀ ਸੂਚਨਾ ਪਰਿਵਾਰ ਨੇ ਪੁਲਸ ਨੂੰ ਦਿੱਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਡੀਸ਼ਨਲ ਐੱਸ. ਪੀ. ਨੇ ਪੀੜਤਾਂ ਨੂੰ ਮੈਡੀਕਲ ਲਈ ਭੇਜ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।


Related News