ਲੜਕੀ ਨੇ ਬੈਂਕ ਮੁਲਾਜ਼ਮ ਬਣ ਕੇ ਮੁੱਲਾਂਪੁਰ ਦੇ ਰਹਿਣ ਵਾਲੇ ਵਿਅਕਤੀ ਨਾਲ ਮਾਰੀ 77 ਹਜ਼ਾਰ ਦੀ ਠੱਗੀ

Wednesday, Sep 11, 2024 - 06:39 AM (IST)

ਲੜਕੀ ਨੇ ਬੈਂਕ ਮੁਲਾਜ਼ਮ ਬਣ ਕੇ ਮੁੱਲਾਂਪੁਰ ਦੇ ਰਹਿਣ ਵਾਲੇ ਵਿਅਕਤੀ ਨਾਲ ਮਾਰੀ 77 ਹਜ਼ਾਰ ਦੀ ਠੱਗੀ

ਜਗਰਾਓਂ (ਮਾਲਵਾ) : ਸਾਈਬਰ ਅਪਰਾਧੀਆਂ ਵਲੋਂ ਭੋਲੇ-ਭਾਲੇ ਲੋਕਾਂ ਨੂੰ ਫੋਨ ਕਰ ਕੇ ਅਤੇ ਆਪਣੀਆਂ ਗੱਲਾਂ ਵਿਚ ਉਲਝਾ ਕੇ ਠੱਗਣ ਦੀਆਂ ਖ਼ਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਮੁੱਲਾਂਪੁਰ ਦੇ ਰਹਿਣ ਵਾਲੇ ਸੁਰਿੰਦਰ ਬਜਾਜ ਪੁੱਤਰ ਸ਼ਾਮ ਲਾਲ ਦੇ ਨਾਲ ਵਾਪਰੀ, ਜਿਸ ਦੀ ਸ਼ਿਕਾਇਤ ਉੱਪਰ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤੀ ਲੜਕੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਸਾਈਬਰ ਕ੍ਰਾਈਮ ਦੀ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੀੜਤ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਮੁਤਾਬਕ ਉਸ ਨੂੰ 28 ਜੂਨ ਨੂੰ ਮੋਬਾਈਲ ਕਾਲ ਆਈ, ਜਿਸ ’ਤੇ ਇਕ ਲੜਕੀ ਬੋਲ ਰਹੀ ਸੀ ਤੇ ਉਸ ਨੇ ਦੱਸਿਆ ਕਿ ਉਹ ਇੰਡਸਾਈਡ ਬੈਂਕ ਦੇ ਕ੍ਰੈਡਿਟ ਕਾਰਡ ਡਿਪਾਰਟਮੈਂਟ ਦੀ ਮੁਲਾਜ਼ਮ ਹੈ। ਉਸ ਨੇ ਕਿਹਾ ਕਿ ਸੁਰਿੰਦਰ ਦੇ ਕ੍ਰੈਡਿਟ ਕਾਰਡ ’ਤੇ ਇੰਸ਼ੋਰੈਂਸ ਸਰਵਿਸ ਲੱਗੀ ਹੋਈ ਹੈ, ਜਿਸ ਦਾ ਖਰਚਾ 24,499 ਰੁਪਏ ਪਵੇਗਾ ਅਤੇ ਇਸ ਦੀ ਭੁਗਤਾਨ ਰਾਸ਼ੀ ਸੁਰਿੰਦਰ ਦੇ ਬਿੱਲ ਵਿਚ ਆਪਣੇ ਆਪ ਪੈ ਜਾਵੇਗੀ। ਜੇਕਰ ਸੁਰਿੰਦਰ ਇਸ ਨੂੰ ਬੰਦ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਬੈਂਕ ਵਲੋਂ ਇਕ ਲਿੰਕ ਭੇਜਿਆ ਜਾ ਰਿਹਾ, ਜਿਸ ਨੂੰ ਖੋਲ੍ਹਣ ’ਤੇ ਬੈਂਕ ਵਲੋਂ ਭੇਜਿਆ ਫਾਰਮ ਆ ਜਾਵੇਗਾ, ਜਿਸ ਨੂੰ ਭਰਨ ਨਾਲ ਇੰਸ਼ੋਰੈਂਸ ਸਰਵਿਸ ਬੰਦ ਹੋ ਜਾਵੇਗੀ।

ਇਹ ਵੀ ਪੜ੍ਹੋ : ਮੁਫ਼ਤ 'ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ

ਸੁਰਿੰਦਰ ਵਲੋਂ ਲਿੰਕ ਵਿਚ ਦਿੱਤਾ ਫਾਰਮ ਭਰਨ ਮਗਰੋਂ ਉਸ ਲੜਕੀ ਨੇ ਉਸਦੇ ਫੋਨ ’ਤੇ ਦੋ ਵਾਰ ਆਇਆ ਓ. ਟੀ. ਪੀ. ਲੈ ਲਿਆ, ਜਿਸ ਮਗਰੋਂ ਸੁਰਿੰਦਰ ਬਜਾਜ ਦੇ ਖਾਤੇ ਵਿਚੋਂ 51,592 ਅਤੇ 25,780 ਰੁਪਏ ਨਿਕਲ ਗਏ। ਇਸ ਤਰ੍ਹਾਂ ਉਸ ਦੇ ਖਾਤੇ ਵਿਚੋਂ 77,372 ਰੁਪਏ ਕੱਢਵਾ ਲਏ ਗਏ।

ਸੁਰਿੰਦਰ ਨੇ ਇਸ ਸਬੰਧੀ ਬੈਂਕ ਨੂੰ ਇਤਲਾਹ ਦਿੱਤੀ ਅਤੇ ਬੈਂਕ ਅਧਿਕਾਰੀਆਂ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਸੁਰਿੰਦਰ ਦੇ ਕਹਿਣ ਮੁਤਾਬਕ ਬੈਂਕ ਵਲੋਂ ਉਸ ਨੂੰ ਇਨਸਾਫ ਨਹੀਂ ਦਿੱਤਾ ਗਿਆ, ਜਿਸ ’ਤੇ ਉਸ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਪੁਲਸ ਦਿਹਾਤੀ ਦੇ ਉੱਚ ਅਧਿਕਾਰੀਆਂ ਕੋਲ ਕੀਤੀ। ਪੜਤਾਲ ਕਰਨ ਮਗਰੋਂ ਅਣਪਛਾਤੀ ਲੜਕੀ ਖਿਲਾਫ ਥਾਣਾ ਸਾਈਬਰ ਕ੍ਰਾਈਮ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


author

Sandeep Kumar

Content Editor

Related News