ਸੰਭਲ ਜਾਓ : ਭਾਰਤੀ ਮੁੰਡੇ-ਕੁੜੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਰਿਪੋਰਟ ਨੇ ਉੱਡਾ 'ਤੇ ਸਭ ਦੇ ਹੋਸ਼
Friday, Sep 13, 2024 - 02:59 PM (IST)
ਨਵੀਂ ਦਿੱਲੀ : ਪੌਸ਼ਟਿਕ ਭੋਜਨ ਅਤੇ ਕਸਰਤ ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੇ 2 ਸਭ ਤੋਂ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਤਰੀਕੇ ਮੰਨੇ ਜਾਂਦੇ ਹਨ। ਇਹ ਉਪਾਅ ਸ਼ੂਗਰ, ਦਿਲ ਦੀਆਂ ਬਿਮਾਰੀਆਂ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਵੀ ਕਾਰਗਰ ਹਨ। ਖੁਰਾਕ ਦੀ ਮਾੜੀ ਗੁਣਵੱਤਾ ਤੇ ਪ੍ਰੋਸੈਸਡ-ਜੰਕ ਫੂਡ ਜਿਸ ਤਰ੍ਹਾਂ ਸਰੀਰ ਨੂੰ ਬਿਮਾਰ ਬਣਾ ਸਕਦੇ ਹਨ, ਉਸੇ ਤਰ੍ਹਾਂ ਸਰੀਰਕ ਗਤੀਵਿਧੀਆਂ ਤੇ ਨਿਯਮਤ ਕਸਰਤ ਦੀ ਕਮੀ ਵੀ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਜੋਖਮ ਨੂੰ ਕਾਫ਼ੀ ਵਧਾ ਦਿੰਦੀ ਹੈ।
ਡਾਲਬਰਗ ਦੀ ਸਟੇਟ ਆਫ ਸਪੋਰਟਸ ਐਂਡ ਫਿਜ਼ੀਕਲ ਐਕਟੀਵਿਟੀ (SAPA) ਦੀ ਰਿਪੋਰਟ ਅਨੁਸਾਰ, 155 ਮਿਲੀਅਨ (15.5 ਕਰੋੜ) ਤੋਂ ਵੱਧ ਭਾਰਤੀ ਬਾਲਗ ਤੇ 45 ਮਿਲੀਅਨ (4.5 ਕਰੋੜ) ਤੋਂ ਵੱਧ ਕਿਸ਼ੋਰ ਸਰੀਰਕ ਤੌਰ 'ਤੇ ਘੱਟ ਐਕਟਿਵ ਹਨ। ਇੰਨੀ ਵੱਡੀ ਗਿਣਤੀ 'ਚ ਲੋਕ ਇੱਕ ਐਕਟਿਵ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ 'ਚ ਅਸਫ਼ਲ ਪਾਏ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'
WHO ਦਿਸ਼ਾ ਨਿਰਦੇਸ਼
ਡਬਲ. ਯੂ. ਐੱਚ. ਓ. ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਾਲਗਾਂ ਨੂੰ ਹਰ ਹਫ਼ਤੇ 150-300 ਮਿੰਟ ਦਰਮਿਆਨੀ ਐਰੋਬਿਕ ਗਤੀਵਿਧੀ ਜਾਂ 75-150 ਮਿੰਟ ਦੀ ਜ਼ੋਰਦਾਰ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ। ਬਜ਼ੁਰਗਾਂ ਜਾਂ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਡਿੱਗਣ ਨੂੰ ਬਚਣ ਤੇ ਸੰਤੁਲਨ ਨੂੰ ਸੁਧਾਰਨ ਲਈ ਮੱਧਮ ਕਸਰਤ ਹੋਰ ਵੀ ਮਹੱਤਵਪੂਰਨ ਹੈ। ਹਾਲਾਂਕਿ, ਰਿਪੋਰਟ ਅਨੁਸਾਰ ਭਾਰਤ 'ਚ ਕਰੋੜਾਂ ਲੋਕ ਸਰੀਰਕ ਤੌਰ 'ਤੇ ਨਿਸ਼ਕ੍ਰਿਆ ਹਨ ਤੇ ਗਤੀਹੀਨ ਜੀਵਨ ਸ਼ੈਲੀ ਦੇ ਸ਼ਿਕਾਰ ਹਨ। ਰਿਪੋਰਟ 'ਚ ਭਾਰਤੀਆਂ 'ਚ ਖੇਡਾਂ ਤੇ ਕਸਰਤ ਵੱਲ ਧਿਆਨ ਦੀ ਕਮੀ ਵੱਲ ਵੀ ਧਿਆਨ ਖਿੱਚਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ
ਔਰਤਾਂ ਵੀ ਘੱਟ ਐਕਟਿਵ
ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਜ਼ਿਆਦਾਤਰ ਲੋਕ ਰੋਜ਼ਾਨਾ ਦੇ ਕੰਮ ਤੋਂ ਇਲਾਵਾ ਸੈਰ ਵੀ ਕਰਦੇ ਹਨ। ਬੇਸ਼ੱਕ ਸੈਰ ਕਰਨ ਦੇ ਆਪਣੇ ਫ਼ਾਇਦੇ ਹਨ ਪਰ ਇਹ ਸਿਹਤਮੰਦ ਸਰੀਰ ਲਈ ਕਾਫ਼ੀ ਨਹੀਂ। ਲਗਪਗ 10 ਪ੍ਰਤੀਸ਼ਤ ਬਾਲਗ ਖੇਡਾਂ 'ਚ ਸ਼ਾਮਲ ਹੁੰਦੇ ਹਨ ਪਰ ਨਿਯਮਤ ਤੌਰ 'ਤੇ ਨਹੀਂ। ਖੇਡਾਂ ਤੇ ਸਰੀਰਕ ਗਤੀਵਿਧੀਆਂ 'ਚ ਵੀ ਲਿੰਗ ਭੇਦ ਬਹੁਤ ਚਿੰਤਾਜਨਕ ਹੈ। ਔਸਤਨ ਲੜਕੀਆਂ ਤੇ ਔਰਤਾਂ ਸਰੀਰਕ ਗਤੀਵਿਧੀਆਂ 'ਚ ਪੁਰਸ਼ਾਂ ਦੇ ਮੁਕਾਬਲੇ ਘੱਟ ਸਮਾਂ ਬਿਤਾਉਂਦੀਆਂ ਹਨ। ਇਹ ਸ਼ਹਿਰਾਂ 'ਚ ਹੋਰ ਵੀ ਮਾੜਾ ਹੈ, ਜਿੱਥੇ ਕੁੜੀਆਂ ਤੇ ਔਰਤਾਂ ਦਾ ਇੱਕ ਤਿਹਾਈ ਹਿੱਸਾ WHO ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਨਹੀਂ ਕਰਦਾ।
ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦੈ
ਸਿਹਤ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਸਰੀਰਕ ਗਤੀਵਿਧੀ ਤੇ ਕਸਰਤ ਦੀ ਕਮੀ ਇੱਕ ਗੰਭੀਰ ਸਮੱਸਿਆ ਹੈ, ਜੋ ਭਵਿੱਖ 'ਚ ਕਈ ਗੰਭੀਰ ਤੇ ਜਾਨਲੇਵਾ ਸਿਹਤ ਸਮੱਸਿਆਵਾਂ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਸਰੀਰਕ ਗਤੀਵਿਧੀ ਦੀ ਕਮੀ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਸਮੇਤ ਕਈ ਜਾਨਲੇਵਾ ਬਿਮਾਰੀਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਆਉਣ ਵਾਲੇ ਸਮੇਂ 'ਚ ਸਿਹਤ ਖੇਤਰ 'ਤੇ ਗੰਭੀਰ ਦਬਾਅ ਦੀ ਸਥਿਤੀ ਬਣ ਸਕਦੀ ਹੈ। ਵਧਦੀ ਸਰੀਰਕ ਅਕਿਰਿਆਸ਼ੀਲਤਾ, ਖਾਸ ਕਰਕੇ ਕਿਸ਼ੋਰਾਂ 'ਚ, ਚਿੰਤਾਜਨਕ ਹੈ ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਅਦਾਲਤ 'ਚ ਕੀਤੀ ਪੇਸ਼, ਚਸ਼ਮਦੀਦ ਗਵਾਹ ਮੁਲਜ਼ਮਾਂ ਦੀ ਕਰਨਗੇ ਪਛਾਣ
ਥੋੜੀ ਜਿਹੀ ਕੋਸ਼ਿਸ਼ ਨਾਲ ਵੱਡੇ ਖਰਚੇ ਘੱਟ ਸਕਦੇ
ਸਰਵੇਖਣ ਮੁਤਾਬਕ ਜੇਕਰ 2047 ਤੱਕ ਦੇਸ਼ ਦੀ ਪੂਰੀ ਆਬਾਦੀ ਸਰਗਰਮ ਹੋ ਜਾਂਦੀ ਹੈ ਤਾਂ ਭਾਰਤ ਦੀ ਜੀਡੀਪੀ 15 ਖਰਬ ਰੁਪਏ ਤੋਂ ਵੱਧ ਵਧ ਸਕਦੀ ਹੈ। ਇਹ 110 ਮਿਲੀਅਨ (11 ਕਰੋੜ) ਤੋਂ ਵੱਧ ਬਾਲਗਾਂ ਨੂੰ ਗੈਰ-ਸੰਚਾਰੀ ਬਿਮਾਰੀਆਂ ਦੇ ਵਿਕਾਸ ਤੋਂ ਰੋਕ ਸਕਦਾ ਹੈ ਤੇ ਸਿਹਤ ਸੰਭਾਲ ਖਰਚਿਆਂ 'ਚ 30 ਟ੍ਰਿਲੀਅਨ ਰੁਪਏ ਦੀ ਬਚਤ ਕਰ ਸਕਦਾ ਹੈ। ਆਮ ਤੌਰ 'ਤੇ ਮੋਟਾਪੇ, ਦਿਲ ਦੀਆਂ ਬਿਮਾਰੀਆਂ ਤੇ ਮਾਨਸਿਕ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਵੱਡੀ ਰਕਮ ਖ਼ਰਚ ਕੀਤੀ ਜਾਂਦੀ ਹੈ। ਸਰੀਰਕ ਗਤੀਵਿਧੀਆਂ 'ਚ ਸੁਧਾਰ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਬੱਚਿਆਂ 'ਚ ਬਾਹਰ ਖੇਡਣ ਦੀ ਆਦਤ ਪੈਦਾ ਕਰਨਾ ਸਭ ਤੋਂ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।