ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

Monday, Sep 09, 2024 - 07:04 PM (IST)

ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ 19 ਸਾਲਾ ਮੁਟਿਆਰ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਉਸ ਨਾਲ ਗੈਂਗਰੇਪ ਕਰਨ ਵਾਲੇ ਦੋ ਵਿਅਕਤੀਆਂ ਸਣੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਦੋ ਮਾਮਾ-ਭਾਣਜਾ ਨੂੰ ਕਾਬੂ ਕਰ ਲਿਆ, ਜਦਕਿ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਗੜ੍ਹਸ਼ੰਕਰ ਪੁਲਸ ਨੂੰ ਦਿੱਤੇ ਬਿਆਨ ’ਚ ਪੀੜਤ ਨੇ ਦੱਸਿਆ ਕਿ ਉਹ ਦਸਵੀਂ ਕਲਾਸ ਤੱਕ ਪੜ੍ਹੀ ਹੈ ਅਤੇ ਘਰ ਦਾ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਨਾਜ਼ਿਮ ਪੁੱਤਰ ਸ਼ੌਕਤ ਵਾਸੀ ਗੜ੍ਹਸ਼ੰਕਰ ਨਾਲ ਕਰੀਬ ਡੇਢ ਸਾਲ ਤੋਂ ਗੱਲਬਾਤ ਸੀ ਅਤੇ ਅਕਸਰ ਅਪਣੇ ਘਰਦਿਆਂ ਤੋਂ ਚੋਰੀ ਮਿਲਦੇ ਸੀ।

ਉਸ ਨੇ ਦੱਸਿਆ ਕਿ 7 ਸਤੰਬਰ ਨੂੰ ਨਾਜ਼ਿਮ ਨੇ ਫੋਨ ਕਰਕੇ ਰਾਤ ਨੂੰ 12 ਵਜੇ ਮਿਲਣ ਲਈ ਕਿਹਾ ਅਤੇ ਜਦੋਂ ਉਹ ਰਾਤ ਨੂੰ 12 ਵਜੇ ਮਿਲਣ ਲਈ ਗਈ ਤਾਂ ਵੇਖਿਆ ਕਿ ਨਾਜ਼ਿਮ ਦਾ ਭਾਣਜਾ ਸ਼ਾਹਰੁਖ ਪੁੱਤਰ ਸੂਬੇਦੀਨ ਵਾਸੀ ਟਟੋਲੀ ਥਾਣਾ ਆਦਰਸ਼ ਮੰਡੀ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਵੀ ਨਾਲ ਸੀ। ਪੀੜਤਾ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਐਕਟਿਵਾ ’ਤੇ ਬੈਠ ਗਈ ਤਾਂ ਉਹ ਉਸ ਨੂੰ ਲੈ ਕੇ ਆਪਣੇ ਭਰਾ ਕਾਸਿਮ ਵਾਰਡ ਨੰਬਰ 10 ਪੈਂਸਰੀਆ ਮੁਹੱਲਾ ਦੇ ਫਰੂਟ ਗੋਦਾਮ ’ਚ ਲੈ ਗਏ।

ਇਹ ਵੀ ਪੜ੍ਹੋ- ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ

ਉਸ ਨੇ ਦੱਸਿਆ ਕਿ ਉਥੇ ਉਨ੍ਹਾਂ ਨੇ ਮੈਨੂੰ ਕੁੱਟਿਆ ਅਤੇ ਮੇਰੇ ਮੂੰਹ ’ਤੇ ਹੱਥ ਰੱਖ ਕੇ ਵਾਰੀ-ਵਾਰੀ ਜਬਰ-ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਸਵੇਰੇ ਢਾਈ ਵਜੇ ਉਸ ਨੂੰ ਉਸ ਦੇ ਘਰ ਅੱਗੇ ਛੱਡ ਗਏ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਅਤੇ ਤੇਰੇ ਮਾਂ-ਬਾਪ ਨੂੰ ਜਾਨੋਂ ਮਾਰ ਦੇਵਾਂਗੇ। ਉਸ ਨੇ ਕਿਹਾ ਕਿ ਨਾਜ਼ਿਮ ਅਤੇ ਸ਼ਾਹਰੁਖ ਨੇ ਮੇਰੇ ਨਾਲ ਜਬਰ-ਜ਼ਿਨਾਹ ਕਾਸਿਮ ਪੁੱਤਰ ਸ਼ੌਕਤ ਦੀ ਸਾਜ਼ਿਸ਼ ਅਧੀਨ ਕੀਤਾ ਹੈ, ਇਸ ਲਈ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਥਾਣਾ ਗੜ੍ਹਸ਼ੰਕਰ ਪੁਲਸ ਨੇ ਪੀੜਤਾ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਨਾਜ਼ਿਮ ਅਤੇ ਕਾਸਿਮ ਪੁੱਤਰ ਸ਼ੌਕਤ, ਸ਼ਾਹਰੁਖ ਪੁੱਤਰ ਸੂਬੇਦੀਨ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਕੇਸ ਵਿਚ ਦੋ ਦੋਸ਼ੀ ਨਾਜ਼ਿਮ ਅਤੇ ਉਸ ਦੇ ਭਾਣਜੇ ਸ਼ਾਹਰੁਖ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਕਾਸਿਮ ਫਰਾਰ ਹੋ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News