118 ਸਾਲਾ ਬੇਬੇ ਦੀ ਮੌਤ, ਨੱਚਦਾ-ਟੱਪਦਾ ਸ਼ਮਸ਼ਾਨਘਾਟ ਪਹੁੰਚਿਆ ਪਰਿਵਾਰ, ਸ਼ਾਨੋ-ਸ਼ੌਕਤ ਨਾਲ ਕੀਤਾ ਸਸਕਾਰ

Thursday, Sep 12, 2024 - 06:33 PM (IST)

118 ਸਾਲਾ ਬੇਬੇ ਦੀ ਮੌਤ, ਨੱਚਦਾ-ਟੱਪਦਾ ਸ਼ਮਸ਼ਾਨਘਾਟ ਪਹੁੰਚਿਆ ਪਰਿਵਾਰ, ਸ਼ਾਨੋ-ਸ਼ੌਕਤ ਨਾਲ ਕੀਤਾ ਸਸਕਾਰ

ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਦੇ ਨਜ਼ਦੀਕੀ ਮੰਡੀ ਘੁਬਾਇਆ ਵਿਖੇ 118 ਸਾਲਾ ਬੀਬੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਨੂੰ ਢੋਲ ਦੇ ਡਗੇ 'ਤੇ ਨੱਚ ਕੇ ਸ਼ਮਸ਼ਾਨਘਾਟ ਪਹੁੰਚਾਇਆ ਗਿਆ ਅਤੇ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਇੰਦਰੋ ਬਾਈ ਦੇ 150 ਪਰਿਵਾਰਕ ਮੈਂਬਰ ਹਨ ਅਤੇ ਉਨ੍ਹਾਂ ਦੀ ਵੱਡੀ ਬੇਟੀ ਦੀ ਉਮਰ 80 ਸਾਲ ਦੀ ਹੈ ਤੇ ਇਸ ਵਾਰ ਲੋਕ ਸਭਾ ਚੋਣਾਂ ’ਚ ਇੰਦਰੋ ਬਾਈ ਨੇ 50ਵੀਂ ਵਾਰ ਵੋਟ ਪਾਈ ਸੀ।

ਇਹ ਵੀ ਪੜ੍ਹੋ : ਡੇਰਾ ਬਿਆਸ ਵਲੋਂ ਇਕ ਹੋਰ ਵੱਡਾ ਐਲਾਨ, ਜਾਰੀ ਹੋਇਆ ਨੋਟੀਫਿਕੇਸ਼ਨ

PunjabKesari

ਇਸ ਮੌਕੇ ਇੰਦਰੋ ਬਾਈ ਦੇ ਪੋਤੇ ਅਵਿਨਾਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਦਾਦੀ ਦੀ ਆਖਰੀ ਇੱਛਾ ਸੀ ਕਿ ਜਦੋਂ ਵੀ ਉਸ ਦੀ ਮੌਤ ਹੋਵੇ ਤਾਂ ਢੋਲ ਦੀ ਤਾਲ ’ਤੇ ਉਸ ਦਾ ਅੰਤਿਮ ਸੰਸਕਾਰ ਸ਼ਾਨੋ-ਸ਼ੌਕਤ ਨਾਲ ਕੀਤਾ ਜਾਵੇ ਕਿਉਂਕਿ ਉਸ ਦੀ ਜਿੰਨੀ ਉਮਰ ਹੈ, ਉਥੇ ਕੋਈ ਕਰਮਾਂ ਵਾਲਾ ਹੀ ਪਹੁੰਚਦਾ ਹੈ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ, ਪੰਜਾਬ 'ਚ ਨਵਾਂ ਕਾਨੂੰਨ ਲਾਗੂ, 5 ਹਜ਼ਾਰ ਦਾ ਚਲਾਨ, ਪਾਸਪੋਰਟ 'ਚ ਵੀ ਆਵੇਗੀ ਦਿੱਕਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News