WHO ਦਾ ਅਨੁਮਾਨ; ਭਾਰਤ ’ਚ ਕੈਂਸਰ ਦੇ 14.1 ਲੱਖ ਨਵੇਂ ਮਾਮਲੇ, 9.1 ਲੱਖ ਮੌਤਾਂ

Saturday, Feb 03, 2024 - 10:27 AM (IST)

ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (WHO) ਦੇ ਤਾਜ਼ਾ ਅਨੁਮਾਨਾਂ ਮੁਤਾਬਕ 2022 ’ਚ ਭਾਰਤ 'ਚ ਕੈਂਸਰ ਦੇ 14.1 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਬੀਮਾਰੀ ਕਾਰਨ 9.1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਕੈਂਸਰ ’ਤੇ ਸੋਧ ਲਈ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARAC) ਦੇ ਅਨੁਮਾਨਾਂ ਮੁਤਾਬਕ ਮਰਦਾਂ ਦੇ ਬੁੱਲ੍ਹਾਂ, ਮੂੰਹ ਅਤੇ ਫੇਫੜਿਆਂ ਦੇ ਕੈਂਸਰ ਸਭ ਤੋਂ ਆਮ ਕੈਂਸਰ ਸਨ, ਜੋ ਕਿ ਨਵੇਂ ਮਾਮਲਿਆਂ ਦਾ ਕ੍ਰਮਵਾਰ 15.6 ਫੀਸਦੀ ਅਤੇ 8.5 ਫੀਸਦੀ ਹੈ।

ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਯੁੱਧਿਆ ਪਹੁੰਚਣਾ ਹੋਵੇਗਾ ਸੌਖਾਲਾ, ਦਿੱਲੀ ਸਣੇ ਇਨ੍ਹਾਂ 8 ਸ਼ਹਿਰਾਂ ਤੋਂ ਸ਼ੁਰੂ ਹੋਈ ਸਿੱਧੀ ਉਡਾਣ ਸੇਵਾ

ਇਸ ਦੇ ਨਾਲ ਹੀ ਔਰਤਾਂ ਵਿਚ ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਸਭ ਤੋਂ ਆਮ ਸੀ। ਨਵੇਂ ਮਾਮਲਿਆਂ 'ਚ ਉਨ੍ਹਾਂ ਦੀ ਹਿੱਸੇਦਾਰੀ ਕ੍ਰਮਵਾਰ 27 ਅਤੇ 18 ਫੀਸਦੀ ਸੀ। IARAC, WHO ਦੀ ਕੈਂਸਰ ਏਜੰਸੀ ਹੈ। ਇਹ ਵੀ ਪਾਇਆ ਗਿਆ ਹੈ ਕਿ ਕੈਂਸਰ ਨਾਲ ਪੀੜਤ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ 5 ਸਾਲ ਤੱਕ ਜ਼ਿੰਦਾ ਰਹਿਣ ਵਾਲੇ ਲੋਕਾਂ ਦੀ ਗਿਣਤੀ ਭਾਰਤ 'ਚ ਲਗਭਗ 32.6 ਲੱਖ ਹੈ। ਵਿਸ਼ਵ ਪੱਧਰ ’ਤੇ ਏਜੰਸੀ ਨੇ ਕੈਂਸਰ ਦੇ 2 ਕਰੋੜ ਨਵੇਂ ਕੇਸਾਂ ਅਤੇ 97 ਲੱਖ ਮੌਤਾਂ ਅਤੇ ਕੈਂਸਰ ਦਾ ਪਤਾ ਚੱਲਣ ਤੋਂ ਬਾਅਦ 5 ਸਾਲ ਤੱਕ ਲਗਭਗ 5.3 ਕਰੋੜ ਲੋਕਾਂ ਦੇ ਜ਼ਿੰਦਾ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

ਹਰ 5 'ਚੋਂ ਇਕ ਵਿਅਕਤੀ ਕੈਂਸਰ ਤੋਂ ਪੀੜਤ ਹੁੰਦਾ ਹੈ ਅਤੇ ਹਰ 9 ਮਰਦਾਂ 'ਚੋਂ ਇਕ ਅਤੇ 12 ਔਰਤਾਂ 'ਚੋਂ ਇਕ ਦੀ ਇਸ ਰੋਗ ਨਾਲ ਮੌਤ ਹੁੰਦੀ ਹੈ। ਭਾਰਤ 'ਚ 75 ਸਾਲ ਦੀ ਉਮਰ ਤੋਂ ਪਹਿਲਾਂ ਕੈਂਸਰ ਤੋਂ ਪੀੜਤ ਹੋਣ ਦਾ ਜ਼ੋਖ਼ਮ 10.6 ਫੀਸਦੀ ਹੈ, ਜਦੋਂ ਕਿ ਉਸੇ ਉਮਰ ਵਰਗ 'ਚ ਕੈਂਸਰ ਨਾਲ ਮਰਨ ਦਾ ਜ਼ੋਖ਼ਮ 7.2 ਫੀਸਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News