ਰੋਜ਼ਾਨਾ ਲਾਪਤਾ ਹੋ ਰਹੇ 10 ਬੱਚੇ

Sunday, Sep 22, 2024 - 05:52 PM (IST)

ਮੁੰਬਈ- ਮੁੰਬਈ ਵਰਗੇ ਸ਼ਹਿਰ 'ਚ ਨਾਬਾਲਗ ਬੱਚਿਆਂ ਦਾ ਲਾਪਤਾ ਹੋਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਲੱਗਭਗ ਦੋ ਕਰੋੜ ਤੋਂ ਵੀ ਜ਼ਿਆਦਾ ਲੋਕ ਰਹਿੰਦੇ ਹਨ ਪਰ ਸਭ ਤੋਂ ਸੰਘਣੀ ਆਬਾਦੀ ਵਾਲੇ ਇਸ ਸ਼ਹਿਰ ਦੀ ਭੀੜ ਵਿਚ ਹਰ ਦਿਨ 10 ਨਾਬਾਲਗ ਲਾਪਤਾ ਹੋ ਜਾਂਦੇ ਹਨ। ਮੁੰਬਈ ਪੁਲਸ ਦੇ ਅੰਕੜਿਆਂ ਮੁਤਾਬਕ ਬੀਤੇ 7 ਮਹੀਨਿਆਂ ਵਿਚ 2,285 ਨਾਬਾਲਗ ਲਾਪਤਾ ਹੋ ਚੁੱਕੇ ਹਨ।

ਇਸ ਅੰਕੜੇ ਮੁਤਾਬਕ 326 ਨਾਬਾਲਗ ਬੱਚੇ-ਬੱਚੀਆਂ ਹਰ ਮਹੀਨੇ ਲਾਪਤਾ ਹੋ ਰਹੇ ਹਨ। ਮੁੰਬਈ ਪੁਲਸ ਦਾ ਦਾਅਵਾ ਹੈ ਕਿ ਡਿਟੈਕਸ਼ਨ ਰੇਟ (ਪਤਾ ਲਾਉਣ ਦੀ ਦਰ) 90 ਫ਼ੀਸਦੀ ਤੋਂ 95 ਫ਼ੀਸਦੀ ਤੱਕ ਹੈ। ਉੱਥੇ ਹੀ ਲਾਪਤਾ ਹੋਣ ਦੀ ਦਰ 2 ਫ਼ੀਸਦੀ ਤੋਂ ਲੈ ਕੇ 5 ਫ਼ੀਸਦੀ ਤੱਕ ਹੈ। 

ਡਾਕਟਰ ਸਾਗਰ ਮੂੰਦੜਾ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਮੁੰਡੇ ਜਾਂ ਕੁੜੀਆਂ ਦੇ ਘਰ ਵਿਚੋਂ ਦੌੜਨ ਦੇ ਕਈ ਕਾਰਨ ਹਨ। ਉਨ੍ਹਾਂ ਮੁਤਾਬਕ ਪਰਿਵਾਰਕ ਤਣਾਅ, ਸਿੱਖਿਆ ਜਾਂ ਕਰੀਅਰ ਸਬੰਧੀ ਸਮੱਸਿਆਵਾਂ, ਪ੍ਰੇਮ ਸਬੰਧਾਂ ਦੀ ਸਮੱਸਿਆ, ਆਰਥਿਕ ਸਮੱਸਿਆ ਜਾਂ ਗਰੀਬੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣ-ਪਛਾਣ ਅਜਿਹੀ  ਸਥਿਤੀ ਵਿਚੋਂ ਲੰਘਦਾ ਹੈ ਤਾਂ ਪਰਿਵਾਰਕ ਮੈਂਬਰਾਂ ਜਾਂ ਭਰੋਸੇਮੰਦ ਵਿਅਕਤੀਆਂ ਨਾਲ ਗੱਲਬਾਤ ਕਰੋ। ਇਸ ਤੋਂ ਇਲਾਵਾ ਸਥਾਨਕ ਹੈਲਪਲਾਈਨ ਜਾਂ NGO ਨਾਲ ਵੀ ਸੰਪਰਕ ਕਰੋ।


Tanu

Content Editor

Related News