ਜੰਗਲੀ ਖੇਤਰ ''ਚ ਸੜੀ ਹੋਈ ਮਿਲੀ ਕਾਰ, ਮਾਲਕ ਲਾਪਤਾ
Thursday, Feb 26, 2026 - 01:07 PM (IST)
ਪੰਚਕੂਲਾ- ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ 'ਚ ਇਕ ਕਾਰ ਸੜੀ ਹੋਈ ਹਾਲਤ 'ਚ ਮਿਲੀ ਹੈ ਅਤੇ ਉਸ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ ਹੈ। ਕਾਰ 'ਚ ਅੱਗ ਲੱਗੀ ਦੇਖ ਇਕ ਰਾਹਗੀਰ ਨੇ ਡਾਇਲ 112 ਦੀ ਟੀਮ ਨੂੰ ਸੂਚਨਾ ਦਿੱਤੀ ਪਰ ਅਜੇ ਤੱਕ ਵਾਹਨ ਦਾ ਕੋਈ ਮਾਲਕ ਸਾਹਮਣੇਨਹੀਂ ਆਇਆ ਹੈ। ਪਿੰਡ ਵਾਸੀਆਂ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਿਸੇ ਨੇ ਕਾਰ ਨੂੰ ਜਾਣਬੁੱਝ ਕੇ ਅੱਗ ਲਗਾਈ ਹੈ। ਜਾਣਕਾਰੀ ਅਨੁਸਾਰ, ਪੰਚਕੂਲਾ ਦੇ ਪਿੰਜੌਰ ਖੇਤਰ ਦੇ ਪ੍ਰੇਮਪੁਰਾ ਪਿੰਡ ਦੇ ਜੰਗਲ ਇਲਾਕੇ 'ਚ ਸਵੇਰੇ ਇਕ ਕਾਰ 'ਚ ਅੱਗ ਲੱਗੀ ਹੋਈ ਸੀ। ਅੱਗ ਦੀਆਂ ਲਪਟਾਂ ਦੇਖ ਕੇ ਇਕ ਰਾਹਗੀਰ ਨੇ ਡਾਇਲ 112 'ਤੇ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਈਆਰਵੀ ਟੀਮ ਮੌਕੇ 'ਤੇ ਪਹੁੰਚੀ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਰਾਹਗੀਰ ਨੇ ਘਟਨਾ ਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਵੀ ਦਿੱਤੀ। ਸਵੇਰ ਹੋਣ 'ਤੇ ਸਰਪੰਚ ਪੰਮੀ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਕਾਰ ਸੜੀ ਹੋਈ ਹਾਲਤ 'ਚ ਉੱਥੇ ਖੜ੍ਹੀ ਸੀ। ਕਾਰ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਹ ਟੈਕਸੀ ਵਾਹਨ ਹੋ ਸਕਦੀ ਹੈ। ਘਟਨਾ ਦੇ ਸਮੇਂ ਕਾਰ 'ਚ ਕੋਈ ਮੌਜੂਦ ਨਹੀਂ ਸੀ। ਪਿੰਜੌਰ ਥਾਣਾ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਕਾਰ ਸੜਨ ਦੀ ਰਿਪੋਰਟ ਅਜੇ ਤੱਕ ਕਿਸੇ ਵੀ ਵਿਅਕਤੀ ਨੇ ਦਰਜ ਨਹੀਂ ਕਰਵਾਈ ਹੈ। ਇਸ ਕਾਰਨ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਕਾਰ ਦੀ ਜਾਂਚ ਤੋਂ ਬਾਅਦ ਹੀ ਘਟਨਾ ਦੇ ਕਾਰਨ ਸਪੱਸ਼ਟ ਹੋ ਸਕਣਗੇ। ਜੇਕਰ ਕਿਸੇ ਅਪਰਾਧਕ ਵਾਰਦਾਤ 'ਚ ਇਸਤੇਮਾਲ ਵਾਹਨ ਨੂੰ ਇੱਥੇ ਲਿਆ ਕੇ ਸਾੜਿਆ ਗਿਆ ਹੈ ਤਾਂ ਉਸ ਪਹਿਲੂ ਤੋਂ ਵੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
