ਜਜ਼ਬੇ ਨੂੰ ਸਲਾਮ: 10 ਦਿਨਾਂ ਦੇ ਬੱਚੇ ਨੂੰ ਗੋਦ ''ਚ ਲੈ ਕੇ ਪੇਪਰ ਦੇਣ ਪਹੁੰਚੀ ਮਾਂ
Thursday, Feb 19, 2026 - 02:05 PM (IST)
ਨਾਂਦੇੜ- ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ 'ਚ ਇਕ ਔਰਤ ਆਪਣੇ 10 ਦਿਨ ਦੇ ਬੱਚੇ ਨੂੰ ਗੋਦ 'ਚ ਲੈ ਕੇ ਮਹਾਰਾਸ਼ਟਰ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਪਹੁੰਚੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਪ੍ਰੀਖਿਆ ਕੇਂਦਰ 'ਤੇ ਔਰਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਤਲ ਚੰਦਰਕਾਂਤ ਚਿਤੇ (21) ਬੁੱਧਵਾਰ ਨੂੰ ਆਪਣੇ ਨਵਜੰਮੇ ਬੱਚੇ ਨਾਲ ਰਾਜਨੀਤੀ ਵਿਗਿਆਨ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਕੇਂਦਰ 'ਤੇ ਪਹੁੰਚੀ। ਇਸ ਤੋਂ ਪਹਿਲਾਂ ਜਣੇਪੇ ਦੇ ਸਿਰਫ਼ 2 ਦਿਨ ਬਾਅਦ ਉਹ 10 ਫਰਵਰੀ ਅੰਗਰੇਜ਼ੀ ਦੀ ਪ੍ਰੀਖਿਆ 'ਚ ਵੀ ਬੈਠੀ ਸੀ। ਔਰਤ ਆਪਣੀ ਭੈਣ ਨਾਲ ਅੰਗਰੇਜ਼ੀ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਆਈ ਸੀ। ਸਿੱਖਿਆ ਦੇ ਪ੍ਰਤੀ ਔਰਤ ਦੇ ਦ੍ਰਿੜ ਇਰਾਦੇ ਦੀ ਸ਼ਲਾਘਾ ਕਰਦੇ ਹੋਏ ਪੀਪਲਜ਼ ਕਾਲਜ ਦੇ ਅਧਿਕਾਰੀਆਂ ਨੇ ਇਕ ਵੱਖਰਾ ਕਮਰਾ (ਮਾਤ੍ਰਸਨੇਹ ਰੂਮ) ਬਣਾਇਆ ਅਤੇ ਬੱਚੇ ਲਈ ਇਕ ਪੰਘੂੜੇ ਦੀ ਵਿਵਸਥਾ ਕੀਤੀ, ਜਿਸ ਨਾਲ ਸ਼ੀਤਲ ਲਈ ਪੇਪਰ ਲਿਖਣਾ ਆਸਾਨ ਹੋ ਗਿਆ। ਸ਼ੀਤਲ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਉਹ ਇੱਥੇ ਦੇ ਸ਼੍ਰੀ ਬਸਵੇਸ਼ਵਰ ਕਾਲਜ ਦੀ ਵਿਦਿਆਰਥਣ ਹੈ।
ਉਸ ਨੇ ਕਿਹਾ ਕਿ ਘਰ ਬੱਚੇ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ, ਕਿਉਂਕਿ ਉਸ ਦਾ ਪਤੀ ਦਿਨ ਵੇਲੇ ਕੰਮ 'ਤੇ ਹੁੰਦਾ ਹੈ। ਉਸ ਨੇ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਉਸ ਦੇ ਭਵਿੱਖ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਇਸੇ ਕਾਰਨ ਉਸ ਨੇ ਇਸ ਨੂੰ ਨਾ ਛੱਡਣ ਦਾ ਫ਼ੈਸਲਾ ਕੀਤਾ ਅਤੇ ਉਸ ਦਾ ਪਰਿਵਾਰ ਵੀ ਸਿੱਖਿਆ ਜਾਰੀ ਰੱਖਣ ਦੇ ਉਸ ਦੇ ਫ਼ੈਸਲੇ ਦਾ ਸਮਰਥਨ ਕਰਦਾ ਹੈ। ਨਾਂਦੇੜ ਦੇ ਸਿੱਖਿਆ ਅਧਿਕਾਰੀ ਮਾਧਵ ਸਾਲਗਰ ਨੇ ਪ੍ਰੀਖਿਆ ਦੌਰਾਨ ਵਿਦਿਆਰਥਣ ਲਈ ਵੱਖ ਤੋਂ ਸਹੂਲਤ ਉਪਲੱਬਧ ਕਰਵਾਉਣ ਦੇ ਕਾਲਜ ਦੇ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ,''ਹੁਣ ਤੋਂ, ਅਸੀਂ ਪ੍ਰਸ਼ਾਸਨ ਵਲੋਂ ਅਜਿਹੀਆਂ ਵਿਦਿਆਰਥਣਾਂ ਨੂੰ ਉਤਸ਼ਾਹਤ ਕਰਨ ਲਈ ਪ੍ਰੀਖਿਆ ਕੇਂਦਰਾਂ 'ਤੇ ਵਿਵਸਥਾ ਕਰਾਂਗੇ।'' ਮਹਾਰਾਸ਼ਟ ਬੋਰਡ ਦੇ ਲਾਤੂਰ ਡਿਵੀਜ਼ਨ ਦੇ ਚੇਅਰਮੈਨ ਸੁਧਾਕਰ ਤੇਲੰਗ ਨੇ ਦਾਅਵਾ ਕੀਤਾ ਕਿ ਸੂਬੇ 'ਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਮਹਾਰਾਸ਼ਟਰ ਬੋਰਡ ਦੇ ਅਧੀਨ ਹਾਇਰ ਸੈਕੰਡਰੀ ਸਰਟੀਫਿਕੇਟ (ਐੱਚਐੱਸਸੀ) ਪ੍ਰੀਖਿਆ 10 ਫਰਵਰੀ ਤੋਂ ਸ਼ੁਰੂ ਹੋਈਆਂ ਅਤੇ ਕੇਂਦਰ 'ਤੇ ਸੁਚਾਰੂ ਢੰਗ ਨਾਲ ਆਯੋਜਿਤ ਹੋ ਰਹੀਆਂ ਹਨ ਜਿੱਥੇ 861 ਉਮੀਦਵਾਰ ਪ੍ਰੀਖਿਆ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
