ਭਾਰਤ-ਬ੍ਰਾਜ਼ੀਲ ਵਿਚਾਲੇ 10 ਅਹਿਮ ਸਮਝੌਤੇ, PM ਮੋਦੀ ਤੇ ਰਾਸ਼ਟਰਪਤੀ ਲੂਲਾ ਨੇ ਅੱਤਵਾਦ ਖਿਲਾਫ ਜਤਾਈ ਵਚਨਬੱਧਤਾ

Saturday, Feb 21, 2026 - 05:24 PM (IST)

ਭਾਰਤ-ਬ੍ਰਾਜ਼ੀਲ ਵਿਚਾਲੇ 10 ਅਹਿਮ ਸਮਝੌਤੇ, PM ਮੋਦੀ ਤੇ ਰਾਸ਼ਟਰਪਤੀ ਲੂਲਾ ਨੇ ਅੱਤਵਾਦ ਖਿਲਾਫ ਜਤਾਈ ਵਚਨਬੱਧਤਾ

ਨੈਸ਼ਨਲ ਡੈਸਕ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵਿਚਾਲੇ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਇੱਕ ਬਹੁਤ ਹੀ ਅਹਿਮ ਦੁਵੱਲੀ ਬੈਠਕ ਹੋਈ। ਇਸ ਬੈਠਕ ਦੌਰਾਨ ਦੋਵਾਂ ਦੇਸ਼ਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਦਿਆਂ 10 ਪ੍ਰਮੁੱਖ ਖੇਤਰਾਂ ਵਿੱਚ ਸਮਝੌਤਿਆਂ (MoUs) 'ਤੇ ਹਸਤਾਖਰ ਕੀਤੇ ਹਨ।

ਅੱਤਵਾਦ ਵਿਰੁੱਧ ਇਕਜੁੱਟਤਾ ਅਤੇ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਮੰਗ 
ਬੈਠਕ ਦੌਰਾਨ ਦੋਵਾਂ ਨੇਤਾਵਾਂ ਨੇ ਅੱਤਵਾਦ ਦੇ ਖਿਲਾਫ ਲੜਾਈ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਦੇ ਨਾਲ ਹੀ, ਭਾਰਤ ਅਤੇ ਬ੍ਰਾਜ਼ੀਲ ਨੇ ਇੱਕ ਅਜਿਹੀ ਵਿਸ਼ਵ ਵਿਵਸਥਾ ਦਾ ਸਮਰਥਨ ਕੀਤਾ ਜੋ ਸਭ ਨੂੰ ਨਾਲ ਲੈ ਕੇ ਚੱਲੇ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਅਤੇ ਬ੍ਰਾਜ਼ੀਲ ਮਿਲ ਕੇ ਕੰਮ ਕਰਦੇ ਹਨ, ਤਾਂ 'ਗਲੋਬਲ ਸਾਊਥ' (Global South) ਦੀ ਆਵਾਜ਼ ਹੋਰ ਵੀ ਬੁਲੰਦ ਹੁੰਦੀ ਹੈ।

20 ਅਰਬ ਡਾਲਰ ਦੇ ਵਪਾਰ ਦਾ ਰੱਖਿਆ ਟੀਚਾ
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਦੱਖਣੀ ਅਮਰੀਕਾ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਦੱਸਿਆ। ਦੋਵਾਂ ਦੇਸ਼ਾਂ ਨੇ ਅਗਲੇ 5 ਸਾਲਾਂ ਵਿੱਚ ਆਪਣੇ ਦੁਵੱਲੇ ਵਪਾਰ ਨੂੰ 20 ਅਰਬ ਡਾਲਰ (ਲਗਭਗ 2,000 ਕਰੋੜ ਦੇ ਵਪਾਰਕ ਵਾਧੇ ਦੀ ਚਰਚਾ) ਦੇ ਪਾਰ ਲੈ ਜਾਣ ਦਾ ਟੀਚਾ ਮਿੱਥਿਆ ਹੈ। ਇਸ ਸਬੰਧ ਵਿੱਚ ਕ੍ਰਿਟੀਕਲ ਮਿਨਰਲਸ (Critical Minerals), ਡਿਜੀਟਲ ਸਹਿਯੋਗ, ਸਿਹਤ ਅਤੇ MSME ਵਰਗੇ ਖੇਤਰਾਂ ਵਿੱਚ 10 ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਟੈਕਨਾਲੋਜੀ ਅਤੇ ਰੱਖਿਆ ਖੇਤਰ ਵਿੱਚ ਵੱਡਾ ਕਦਮ 
ਤਕਨੀਕੀ ਖੇਤਰ ਵਿੱਚ ਭਾਰਤ ਅਤੇ ਬ੍ਰਾਜ਼ੀਲ ਮਿਲ ਕੇ ਬ੍ਰਾਜ਼ੀਲ ਵਿੱਚ 'ਡਿਜੀਟਲ ਪਬਲਿਕ ਇਨਫਰਾਸਟਰੱਕਚਰ' ਲਈ ਇੱਕ ਸੈਂਟਰ ਆਫ ਐਕਸੀਲੈਂਸ (Centre of Excellence) ਸਥਾਪਤ ਕਰਨਗੇ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਕ੍ਰਿਟੀਕਲ ਮਿਨਰਲਸ 'ਤੇ ਹੋਈ ਡੀਲ ਸਪਲਾਈ ਚੇਨ ਨੂੰ ਮਜ਼ਬੂਤ ਕਰੇਗੀ ਅਤੇ ਰੱਖਿਆ ਖੇਤਰ ਵਿੱਚ ਵਧਦਾ ਸਹਿਯੋਗ ਦੋਵਾਂ ਦੇਸ਼ਾਂ ਦੇ ਰਣਨੀਤਕ ਤਾਲਮੇਲ ਦੀ ਇੱਕ ਸ਼ਾਨਦਾਰ ਮਿਸਾਲ ਹੈ। ਇਸ ਬੈਠਕ ਵਿੱਚ ਏਆਈ (AI), ਸੈਮੀਕੰਡਕਟਰ, ਊਰਜਾ ਅਤੇ ਖੇਤੀਬਾੜੀ ਵਰਗੇ ਗੰਭੀਰ ਮੁੱਦਿਆਂ 'ਤੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News