ਮਿਊਨਿਖ ’ਚ ਹੋਇਆ ਵੱਡਾ ਐਲਾਨ, 10 ਦੇਸ਼ਾਂ ਦੀਆਂ ਮਹਾਰਥੀ ਕੰਪਨੀਆਂ ਨੇ ਬਣਾਇਆ ‘ਟਰਸਟਡ ਟੈੱਕ ਅਲਾਇੰਸ’

Saturday, Feb 14, 2026 - 06:16 PM (IST)

ਮਿਊਨਿਖ ’ਚ ਹੋਇਆ ਵੱਡਾ ਐਲਾਨ, 10 ਦੇਸ਼ਾਂ ਦੀਆਂ ਮਹਾਰਥੀ ਕੰਪਨੀਆਂ ਨੇ ਬਣਾਇਆ ‘ਟਰਸਟਡ ਟੈੱਕ ਅਲਾਇੰਸ’

ਬਿਜ਼ਨੈੱਸ ਡੈਸਕ - ਅਫਰੀਕਾ, ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ 10 ਦੇਸ਼ਾਂ ਦੀਆਂ 15 ਮੋਹਰੀ ਤਕਨਾਲੋਜੀ ਕੰਪਨੀਆਂ ਨੇ ‘ਟਰਸਟਡ ਟੈੱਕ ਅਲਾਇੰਸ’ (ਟੀ. ਟੀ. ਏ.) ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਗਠਜੋੜ ਦਾ ਉਦੇਸ਼ ਸੰਚਾਰ ਸੁਵਿਧਾ, ਕਲਾਊਡ ਇੰਫਰਾਸਟ੍ਰਕਚਰ, ਸੈਮੀਕੰਡਕਟਰ, ਸਾਫਟਵੇਅਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸਮੇਤ ਪੂਰੇ ਟੈਕਨਾਲੋਜੀ ਸਟੈਕ ਲਈ ਭਰੋਸੇਮੰਦ ਅਤੇ ਪ੍ਰਮਾਣਿਤ ਮਿਆਰ ਵਿਕਸਤ ਕਰਨਾ ਹੈ।ਭਾਰਤ ਵੱਲੋਂ ਜੀਓ ਪਲੇਟਫਾਰਮਸ ਇਸ ਪਹਿਲ ਦਾ ਹਿੱਸਾ ਬਣੀ ਹੈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਜਰਮਨੀ ’ਚ ਆਯੋਜਿਤ ਮਿਊਨਿਖ ਸਕਿਓਰਿਟੀ ਕਾਨਫਰੰਸ ਦੌਰਾਨ ਇਸ ਗਲੋਬਲ ਅਲਾਇੰਸ ਦਾ ਰਸਮੀ ਐਲਾਨ ਕੀਤਾ ਗਿਆ। ਸੰਸਥਾਪਕ ਮੈਂਬਰਾਂ ’ਚ ਐਮਾਜ਼ੋਨ ਵੈੱਬ ਸਰਵਿਸਿਜ਼, ਮਾਈਕ੍ਰੋਸਾਫਟ, ਗੂਗਲ ਕਲਾਊਡ, ਐਰਿਕਸਨ, ਨੋਕੀਆ, ਐੱਸ. ਏ. ਪੀ. ਅਤੇ ਐੱਨ. ਟੀ. ਟੀ. ਸਮੇਤ ਕੁੱਲ 15 ਕੰਪਨੀਆਂ ਸ਼ਾਮਲ ਹਨ। ਭਵਿੱਖ ’ਚ ਹੋਰ ਕੰਪਨੀਆਂ ਨੂੰ ਵੀ ਇਸ ਪਹਿਲ ਨਾਲ ਜੋੜੇ ਜਾਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਗਲੋਬਲ ਡਿਜੀਟਲ ਭਰੋਸੇ ਨੂੰ ਮਜ਼ਬੂਤ ਕਰਨ ਦੀ ਪਹਿਲ

ਅਲਾਇੰਸ ਦਾ ਮੁੱਖ ਟੀਚਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਕਨੀਕੀ ਪ੍ਰਭੂਸੱਤਾ, ਮੁਕਾਬਲੇਬਾਜ਼ੀ ਅਤੇ ਲਚਕੀਲੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਬਣਾਉਣਾ ਹੈ। ਮੈਂਬਰ ਕੰਪਨੀਆਂ ਸਾਂਝੇ ਮਿਆਰਾਂ ਅਤੇ ਪ੍ਰਮਾਣਿਤ ਪ੍ਰਕਿਰਿਆਵਾਂ ਦੇ ਜ਼ਰੀਏ ਇਹ ਯਕੀਨੀ ਬਨਾਉਣਗੀਆਂ ਕਿ ਵਿਕਸਤ ਕੀਤੀ ਜਾਣ ਵਾਲੀ ਤਕਨੀਕ ਸੁਰੱਖਿਅਤ, ਪਾਰਦਰਸ਼ੀ ਅਤੇ ਭਰੋਸੇਮੰਦ ਹੋਵੇ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਜੀਓ ਪਲੇਟਫਾਰਮਸ ਨੇ ਪ੍ਰਗਟਾਇਆ ਮਾਣ

ਜੀਓ ਪਲੇਟਫਾਰਮਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਿਰਨ ਥਾਮਸ ਨੇ ਕਿਹਾ ਕਿ ਡਿਜੀਟਲ ਵਿਕਾਸ ਨੂੰ ਗਤੀ ਦੇਣ ਲਈ ਭਰੋਸੇਮੰਦ, ਸੁਰੱਖਿਅਤ ਅਤੇ ਪਾਰਦਰਸ਼ੀ ਤਕਨੀਕ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ‘ਟਰਸਟਡ ਟੈੱਕ ਅਲਾਇੰਸ’ ’ਚ ਸ਼ਾਮਲ ਹੋ ਕੇ ਕੰਪਨੀ ਨੂੰ ਮਾਣ ਹੈ ਅਤੇ ਉਹ ਗਲੋਬਲ ਸਾਂਝੇਦਾਰਾਂ ਨਾਲ ਮਿਲ ਕੇ ਅਗਲੀ ਪੀੜ੍ਹੀ ਦੀ ਸੰਚਾਰ, ਕਲਾਊਡ ਅਤੇ ਏ. ਆਈ. ਪ੍ਰਣਾਲੀਆਂ ’ਚ ਲੰਬੇ ਸਮੇਂ ਦਾ ਭਰੋਸਾ ਸਥਾਪਤ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਗਲੋਬਲ ਸਹਿਯੋਗ ’ਤੇ ਜ਼ੋਰ

ਮਾਈਕ੍ਰੋਸਾਫਟ ਦੇ ਵਾਈਸ ਚੇਅਰਮੈਨ ਅਤੇ ਪ੍ਰੈਜ਼ੀਡੈਂਟ ਬ੍ਰੈਡ ਸਮਿੱਥ ਨੇ ਕਿਹਾ ਕਿ ਮੌਜੂਦਾ ਗਲੋਬਲ ਸਿਨੇਰਿਓ ’ਚ ਬਰਾਬਰ ਸੋਚ ਵਾਲੀਆਂ ਕੰਪਨੀਆਂ ਦਾ ਇਕਜੁੱਟ ਹੋਣਾ ਜ਼ਰੂਰੀ ਹੈ, ਤਾਂ ਜੋ ਸਰਹੱਦਾਂ ਤੋਂ ਪਾਰ ਉੱਚ ਤਕਨੀਕੀ ਮਿਆਰਾਂ ਅਤੇ ਭਰੋਸੇ ਨੂੰ ਕਾਇਮ ਰੱਖਿਆ ਜਾ ਸਕੇ। ਉੱਥੇ ਹੀ ਐਰਿਕਸਨ ਦੇ ਸੀ. ਈ. ਓ. ਬੋਰਯੇ ਏਕਹੋਮ ਨੇ ਕਿਹਾ ਕਿ ਕੋਈ ਇਕ ਕੰਪਨੀ ਜਾਂ ਦੇਸ਼ ਇਕੱਲੇ ਸੁਰੱਖਿਅਤ ਡਿਜੀਟਲ ਢਾਂਚਾ ਨਹੀਂ ਬਣਾ ਸਕਦਾ, ਇਸ ਦੇ ਲਈ ਗਲੋਬਲ ਸਹਿਯੋਗ ਲਾਜ਼ਮੀ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਪੰਜ ਸਿਧਾਂਤਾਂ ’ਤੇ ਸਹਿਮਤੀ

ਅਲਾਇੰਸ ਦੇ ਤਹਿਤ ਮੈਂਬਰ ਕੰਪਨੀਆਂ ਨੇ 5 ਪ੍ਰਮੁੱਖ ਸਿਧਾਂਤਾਂ ’ਤੇ ਸਹਿਮਤੀ ਪ੍ਰਗਟਾਈ ਹੈ। ਇਨ੍ਹਾਂ ’ਚ ਪਾਰਦਰਸ਼ੀ ਕਾਰਪੋਰੇਟ ਪ੍ਰਸ਼ਾਸਨ ਅਤੇ ਨੈਤਿਕ ਆਚਰਣ, ਸੁਰੱਖਿਅਤ ਵਿਕਾਸ ਪ੍ਰਕਿਰਿਆ ਅਤੇ ਸੁਤੰਤਰ ਮੁਲਾਂਕਣ, ਮਜ਼ਬੂਤ ਸਪਲਾਈ ਚੇਨ ਅਤੇ ਸੁਰੱਖਿਆ ਨਿਗਰਾਨੀ, ਖੁੱਲ੍ਹਾ ਅਤੇ ਸਹਿਯੋਗਾਤਮਕ ਡਿਜੀਟਲ ਈਕੋਸਿਸਟਮ ਨੂੰ ਉਤਸ਼ਾਹ ਦੇਣਾ ਅਤੇ ਕਾਨੂੰਨ ਅਨੁਸਾਰ ਡਾਟਾ ਸੁਰੱਖਿਆ ਦਾ ਸਨਮਾਨ ਸ਼ਾਮਲ ਹੈ।

ਇਨ੍ਹਾਂ ਸਿਧਾਂਤਾਂ ਦੇ ਜ਼ਰੀਏ ਕੰਪਨੀਆਂ ਇਹ ਯਕੀਨੀ ਬਨਾਉਣਗੀਆਂ ਕਿ ਟੈਕਨਾਲੋਜੀ ਦਾ ਵਿਕਾਸ ਅਤੇ ਵਰਤੋਂ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਹੋਵੇ, ਉਹ ਸੁਰੱਖਿਅਤ, ਭਰੋਸੇਮੰਦ ਅਤੇ ਜ਼ਿੰਮੇਵਾਰਾਨਾ ਢੰਗ ਨਾਲ ਸੰਚਾਲਿਤ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News