ਨਿਮਰਤਾ ਨਾਲ ਫਤਹਿ ਹੋਵੇਗਾ ਹਰ ਮੈਦਾਨ

06/11/2020 7:12:57 PM

ਬਲਜਿੰਦਰ ਮਾਨ
98150-18947

ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣੀਏ ਤਾਂ ਸਾਰੀ ਕਾਇਨਾਤ ਹੀ ਸਾਨੂੰ ਮਨੋਰੰਜਕ ਢੰਗ ਨਾਲ ਗੁਣ ਭਰਪੂਰ ਬਣਾਉਂਦੀ ਹੈ। ਪਰ ਅਸੀਂ ਐਨੇ ਬੇਪ੍ਰਵਾਹ ਹਾਂ ਕਿ ਕੁਦਰਤ ਦੀਆਂ ਬਖ਼ਸ਼ੀਆਂ ਨਿਆਮਤ ਦੀ ਵੀ ਕਦਰ ਨਹੀਂ ਕਰਦੇ। ਸ਼ਾਇਦ ਇਸੇ ਕਰਕੇ ਅੱਜ ਅਸੀਂ ਕੋਰੋਨਾ ਵਰਗੀਆਂ ਮਹਾਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਇਸ ਸੰਸਾਰ ਵਿਚ ਹਰ ਜੀਵ ਨੂੰ ਜਿਊਂਣ ਦਾ ਹੱਕ ਹੈ ਪਰ ਅਸੀਂ ਆਪਣੀ ਚੌਧਰ ਨੂੰ ਕਾਇਮ ਕਰਨ ਲਈ ਉਨ੍ਹਾਂ ਨੂੰ ਸਿਰਫ ਹੱਕਾਂ ਤੋਂ ਹੀ ਮਹਿਰੂਮ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਜਾਨੋਂ ਹੀ ਖਤਮ ਕਰ ਦਿੱਤਾ। ਅਜਿਹੀਆਂ ਹਾਲਤਾਂ ਵਿਚ ਕੁਦਰਤ ਨੇ ਆਪਣਾ ਸਮਤੋਨ ਕਾਇਮ ਤਾਂ ਕਰਨਾ ਹੀ ਹੁੰਦਾ ਹੈ। ਸੱਚ ਹੀ ਤਾਂ ਕਿਹਾ ਹੈ ਕਿ ਹੰਕਾਰਿਆ ਸੋ ਮਾਰਿਆ । ਸੋ ਲੋੜ ਹੈ ਨਿਮਰਤਾ ਅਤੇ ਆਜਜ਼ੀ ਦੀ।

ਅਸੀਂ ਭਾਰਤ ਵਾਸੀ ਆਪਣੇ ਆਪ ਨੂੰ ਬੜੇ ਧਰਮੀ ਮੰਨਦੇ ਹਾਂ। ਧਰਮੀ ਮੰਨਣ ਦਾ ਕਾਰਨ ਇਹ ਹੈ ਕਿ ਇਥੇ ਸਭ ਤੋਂ ਵੱਧ ਧਰਮ ਅਤੇ ਧਾਰਮਿਕ ਆਗੂ ਮਿਲਦੇ ਹਨ। ਇਥੋਂ ਤੱਕ ਕਿ ਇਥੇ ਮੜੀਆਂ ਮਜ਼ਾਰਾਂ ਦਾ ਵੀ ਕੋਈ ਅੰਤ ਨਹੀਂ। ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਉਪਾਸ਼ਕ ਆਪਣੇ ਆਪ ਨੂੰ ਬਾਕੀਆਂ ਨਾਲੋਂ ਉਚੇਰਾ ਮੰਨਦੇ ਹਨ। ਮਨੁੱਖ ਨੇ ਧਰਮ ਤਾਂ ਜੀਵਨ ਨੂੰ ਸੁਚੱਜਾ ਅਤੇ ਸੁਖਾਲਾ ਬਨਾਉਣ ਲਈ ਸਿਰਜਿਆ ਸੀ ਪਰ ਇਸ ਨਾਲ ਤਾਂ ਸਾਡੇ ਅੰਦਰ ਹੰਕਾਰ ਪੈਦਾ ਹੋ ਗਿਆ। ਦੂਜੇ ਨੂੰ ਨੀਵਾਂ ਦਿਖਾਉਣ ਦੀ ਦੌੜ ਲੱਗ ਗਈ। ਇਸ ਅੰਨ੍ਹੀ ਦੌੜ ਵਿਚ ਅਨੇਕਾਂ ਕੀਮਤੀ ਜਾਨਾਂ ਅਤੇ ਮਾਲੀ ਨੁਕਸਾਨ ਵੀ ਹੋਈ ਜਾ ਰਿਹਾ ਹੈ।

ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਜਦਕਿ ਸਾਂਝੀਵਾਲਤਾ ਦੀ ਗੱਲ ਕਰਨ ਦੀ ਜੁਰਅਤ ਬਹੁਤ ਘੱਟ ਹੈ। ਜੇਕਰ ਅਸੀਂ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੇ ਹਾਂ ਤਾਂ ਉਸਦਾ ਆਰੰਭ ਵੀ ਤਾਂ ਅਸੀਂ ਹੀ ਕਰਨਾ ਹੈ। ਸੋ ਅਸੀਂ ਆਪਣੇ ਅਸਲੀ ਮਾਰਗ ਤੋਂ ਭਟਕ ਕੇ ਧਨ ਦੌਲਤ ਦੀ ਮਗ਼ਰੂਰੀ ਵਿਚ ਅਸਲੀਅਤ ਨੂੰ ਭੁੱਲ ਬੈਠੇ ਹਾਂ। ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਫੋਕੀ ਟੌਹਰ ਅਤੇ ਸਸਤੀ ਸ਼ੋਹਰਤ ਦਾ ਆਸਰਾ ਭਾਲ਼ਦੇ ਹਾਂ। ਕਿਸੇ ਨੇ ਸੱਚ ਹੀ ਕਿਹਾ ਕਿ ਸਦਾ ਨਾ ਬਾਗੀ ਬਲਬਲ ਬੋਲੇ ਸਦਾ ਨਾ ਮੌਜ ਬਹਾਰਾਂ। ਇਨ੍ਹਾਂ ਬਹਾਰਾਂ ਦਾ ਆਨੰਦ ਤਦ ਹੀ ਮਾਣਿਆਂ ਜਾ ਸਕਦਾ ਹੈ ਜੇਕਰ ਸਾਡੇ ਕਿਸੇ ਵੀ ਕਰਮ ਨਾਲ ਹੋਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ।

ਪੜ੍ਹੋ ਇਹ ਵੀ - ਕੋਰੋਨਾ ਸਮੇਤ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਆਈਆਂ ਕਈ ਬੀਮਾਰੀਆਂ (ਵੀਡੀਓ)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਅਨੇਕਾਂ ਵਾਰ ਦਾਸਨ ਦਾਸ ਅਤੇ ਅਦਨਾ ਗੋਲਾ ਆਦ ਕਿਹਾ ਹੈ। ਸੋ ਅਸੀਂ ਪੜ੍ਹਦੇ ਸੁਣਦੇ ਬਹੁਤ ਕੁਝ ਹਾਂ ਪਰ ਉਸਨੂੰ ਆਪਣੇ ਵਿਹਾਰ ਵਿਚ ਸ਼ਾਮਲ ਨਹੀਂ ਕਰਦੇ। ਗ੍ਰੰਥਾਂ ਪੋਥੀਆਂ ਦਾ ਗਿਆਨ ਪੜ੍ਹਨ ਪੜ੍ਹਾਉਣ ਜਾਂ ਸੁਣਨ ਸੁਨਾਉਣ ਵਾਸਤੇ ਨਹੀਂ ਹੈ। ਇਹ ਤਾਂ ਜੀਵਨ ਵਿਚ ਅਖਪਣਾ ਕੇ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਦਾ ਰਾਹ ਹੈ। ਜਦੋਂ ਕਦੀ ਫਲਾਂ ਨਾਲ ਭਰੇ ਦਰੱਖਤ ਤਾਂ ਨਜ਼ਰ ਮਾਰਦੇ ਹਾਂ ਤਾਂ ਉਸਦੀ ਹਰ ਟਾਹਣੀ ਧਰਤੀ ਵੱਲ ਨੂੰ ਝੁਕ ਜਾਂਦੀ ਹੈ। ਕਾਰਨ ਕੀ ਉਸ ਰੱਖ ਵਿਚ ਨਿਮਰਤਾ ਆ ਗਈ ਤੇ ਉਹ ਆਪਣੀ ਧਰਤੀ ਮਾਤਾ ਭਾਵ ਆਪਣੇ ਮੂਲ ਵੱਲ ਨੂੰ ਝੁਕ ਗਿਆ ਹੈ।

ਜਿਵੇਂ ਸੂਰਜ ਮੁਖੀ ਦਾ ਫੁੱਲ ਹਮੇਸ਼ਾ ਆਪਣਾ ਮੂੰਹ ਸੂਰਜ ਵੱਲ ਨੂੰ ਰੱਖਦਾ ਹੈ। ਕੁਦਰਤ ਦਾ ਇਹ ਸਬਕ ਅਸੀਂ ਜੀਵਨ ਵਿਚ ਅਪਣਾਉਣ ਦੀ ਕਦੀ ਖੇਚਲ ਨਹੀਂ ਕੀਤੀ ।ਸਗੋਂ ਇਸਦੇ ਉਲਟ ਜੇਕਰ ਸਾਡੇ ਕੋਲ ਥੋੜ੍ਹੀ ਬਹੁਤੀ ਧਨ ਦੌਲਤ ਆਉਂਦੀ ਹੈ ਤਾਂ ਅਸੀਂ ਬੰਦੇ ਨੂੰ ਬੰਦਾ ਸਮਝਣੋਂ ਇਨਕਾਰੀ ਹੋ ਜਾਂਦੇ ਹਾਂ।

ਪੜ੍ਹੋ ਇਹ ਵੀ - ਕੋਰੋਨਾ : ਲੈਟਿਨ ਅਮਰੀਕਾ ਬਹੁਤ ਜਲਦੀ ਐਲਾਨ ਹੋਵੇਗਾ ਅਗਲਾ ਹਾਟਸਪਾਟ (ਵੀਡੀਓ)

ਤੁਸੀਂ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸ਼੍ਰੀ ਕਿਸ਼ਨ ਕੁਮਾਰ ਵੱਲ ਹੀ ਵੇਖੋ। ਉਹ ਜਦੋਂ ਵੀ ਸੰਬੋਧਨ ਕਰੇ ਹਨ ਤਾਂ ਕਹਿੰਦੇ ਹਨ, 'ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਕਾਰਜ ਇਸ ਤਰਾ੍ਹ ਕੀਤਾ ਜਾਵੇ। ਇਹ ਹੈ ਕਿ ਨਿਮਰਤਾ ਦੀ ਨਿਸ਼ਾਨੀ। ਉਨ੍ਹਾਂ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੇ ਮਹਿਕਮੇ ਨੂੰ ਹੁਕਮ ਵੀ ਦੇ ਸਕਦੇ ਹਨ ਪਰ ਉਨ੍ਹਾਂ ਦੇ ਨਿਮਰਤਾ ਅਤੇ ਆਦਰ ਭਰਪੂਰ ਸ਼ਬਦ ਪੂਰੇ ਮਹਿਕਮੇ ਅੰਦਰ ਨਵੀਂ ਰੂਹ ਫੂਕ ਰਹੇ ਹਨ। ਮਹਾਂ ਪੁਰਸ਼ਾਂ ਨੇ ਨਿਮਰਤਾ ਤੇ ਆਧੀਨਗੀ ਭਰਿਆ ਜੀਵਨ ਬਤੀਤ ਕਰਕੇ ਸਾਨੂੰ ਹਮੇਸ਼ਾ ਅਜਿਹਾ ਜੀਵਨ ਜਿਊਣ ਦਾ ਉਪਦੇਸ਼ ਦਿੱਤਾ।

ਪੜ੍ਹੋ ਇਹ ਵੀ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

PunjabKesari

ਇਹ ਵਾਕ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ। ਨਿਮਰਤਾ ਨਾਲ ਝੁਕਣ ਵਾਲਾ ਕਦੀ ਮਾਰ ਨਹੀਂ ਖਾਂਦੇ। ਜਿਹੜੇ ਦਰੱਖਤ ਹਨੇਰੀ ਵਿਚ ਆਕੜਦੇ ਹਨ, ਉਹ ਟੁੱਟ ਜਾਂਦੇ ਹਨ, ਜੋ ਝੁਕ ਜਾਂਦੇ ਹਨ ਉਹ ਬਚ ਜਾਂਦੇ ਹਨ। ਸੋ ਸਾਡੇ ਜੀਵਨ ਵਿਹਾਰ ਵਿਚਲੀ ਨਿਮਰਤਾ ਹੀ ਸਾਨੂੰ ਸਿਖਰਾਂ ਤਕ ਪਹੁੰਚਾ ਸਕਦੀ ਹੈ।


rajwinder kaur

Content Editor

Related News