ਹਰ ਮਹੀਨੇ ਲੱਖਾਂ ਰੁਪਏ ਕਮਾ ਰਹੇ ਸੋਸ਼ਲ ਮੀਡੀਆ ਇੰਫਲੁਐਂਸਰਜ਼
Saturday, Apr 06, 2024 - 04:45 PM (IST)
ਨਵੀਂ ਦਿੱਲੀ- ਭਾਰਤ 'ਚ ਲੋਕ ਰੋਜ਼ਾਨਾ ਔਸਤਨ 4 ਘੰਟੇ 40 ਮਿੰਟ ਸੋਸ਼ਲ ਮੀਡੀਆ 'ਤੇ ਬਿਤਾਉਂਦੇ ਹਨ। ਇੰਸਟਾਗ੍ਰਾਮ 'ਤੇ ਹਰ ਦਿਨ ਔਸਤਨ 20 ਵਾਰ ਜਾਂਦੇ ਹਨ। ਜਿਵੇਂ-ਜਿਵੇਂ ਭਾਰਤ 'ਚ ਸੋਸ਼ਲ ਮੀਡੀਆ ਯੂਜ਼ਰਜ਼ ਅਤੇ ਉਨ੍ਹਾਂ ਦਾ ਸਮਾਂ ਵੱਧ ਰਿਹਾ ਹੈ, ਸੋਸ਼ਲ ਮੀਡੀਆ ਇੰਫਲੁਐਂਸਰਜ਼ ਵੀ ਵੱਧ ਰਹੇ ਹਨ। ਇੰਫਲੁਐਂਸਰਜ਼ ਮਾਰਕੀਟਿੰਗ ਫਰਮ ਕੋਫਲੁਐਂਸ ਦੀ ਰਿਪੋਰਟ ਮੁਤਾਬਕ, ਭਾਰਤ 'ਚ ਇੰਫਲੁਐਂਸਰ ਮਾਰਕੀਟਿੰਗ ਇੰਡਸਟਰੀ ਹਰ ਸਾਲ 30 ਫੀਸਦੀ ਦੀ ਤਰ ਨਾਲ ਵੱਧ ਰਹੀ ਹੈ। ਦੇਸ਼ 'ਚ ਇਸ ਸਮੇਂ 25-35 ਲੱਖ ਕੰਟੈਂਟ ਕ੍ਰਿਏਟਰਜ਼ ਹਨ। ਇਨ੍ਹਾਂ 'ਚੋਂ 1.5 ਲੱਖ 'ਚੋਂ 1.7 ਲੱਖ ਮੋਨੇਟਾਈਜ਼ਡ ਹਨ। ਦੇਸ਼ 'ਚ ਸੋਸ਼ਲ ਮੀਡੀਆ ਇੰਫਲੁਐਂਸਰਜ਼ ਦੇ ਮੋਨੇਟਾਈਜ਼ਡ ਹੋਣ ਦੀ ਰਫਤਾਰ ਵੀ 15-20 ਫੀਸਦੀ ਦੀ ਦਰ ਨਾਲ ਵੱਧ ਰਹੀ ਹੈ। ਹਾਲਾਂਕਿ, ਭਾਰਤ 'ਚ ਜ਼ਿਆਦਾਤਰ ਲੋਕ ਇਸਨੂੰ ਪਾਰਟਟਾਈਮ ਦੇ ਤੌਰ 'ਤੇ ਹੀ ਕਰਦੇ ਹਨ। ਦੇਸ਼ 'ਚ ਇੰਫਲੁਐਂਸਰਜ਼ ਹਫਤੇ 'ਚ ਔਸਤਨ 10 ਘੰਟੇ ਸੋਸ਼ਲ ਮੀਡੀਆ ਦੇ ਕੰਮ 'ਚ ਦਿੰਦੇ ਹਨ, ਜਦੋਂਕਿ ਯੂਰਪ-ਅਮਰੀਕਾ 'ਚ ਹਫਤੇ 'ਚ 39 ਘੰਟੇ ਤਕ ਇਸ 'ਤੇ ਸਮਾਂ ਦਿੰਦੇ ਹਨ।
20 ਹਜ਼ਾਰ ਤੋਂ 2 ਲੱਖ ਰੁਪਏ ਮਹੀਨੇ ਕਮਾਉਂਦੇ ਹਨ ਭਾਰਤੀ ਇੰਫਲੁਐਂਸਰਜ਼
ਰਿਪੋਰਟ ਮੁਤਾਬਕ, ਭਾਰਤੀ ਸੋਸ਼ਲ ਮੀਡੀਆ ਇੰਫਲੁਐਂਸਰਜ਼ ਆਮਤੌਰ 'ਤੇ 20 ਹਜ਼ਾਰ ਤੋਂ 2 ਲੱਖ ਰੁਪਏ ਤਕ ਕਮਾ ਰਹੇ ਹਨ। ਹਾਲਾਂਕਿ, ਸੈਲੀਬ੍ਰਿਟੀਜ਼ ਇੰਸਟਾਗ੍ਰਾਮ 'ਤੇ ਇਕ ਵੀਡੀਓ ਦੇ 7-15 ਲੱਖ ਰੁਪਏ ਅਤੇ ਯੂਟਿਊਬ 'ਤੇ 1 ਤੋਂ 5 ਲੱਖ ਰੁਪਏ ਕਮਾਉਂਦੇ ਸਨ। ਇਕ ਲੱਖ ਤੋਂ ਘੱਟ ਫਾਲੋਅਰਜ਼ ਵਾਲਿਆਂ ਦੀ ਕਮਾਈ ਇੰਸਟਾਗ੍ਰਾਮ 'ਤੇ 20 ਤੋਂ 50 ਹਜ਼ਾਰ ਰੁਪਏ ਹੁੰਦੀ ਹੈ, ਜਦੋਂਕਿ ਯੂਟਿਊਬ 'ਤੇ ਇਹ 20 ਤੋਂ 39 ਹਜ਼ਾਰ ਰੁਪਏ ਕਮਾਉਂਦੇ ਹਨ।
ਸੋਸ਼ਲ ਮੀਡੀਆ ਇੰਫਲੁਐਂਸਰਜ਼ ਦੀਆਂ ਹਨ 5 ਸ਼੍ਰੇਣੀਆਂ
- ਨੈਨੋ ਇੰਫਲੁਐਂਸਰਜ਼- 100 ਤੋਂ 10,000 ਫਾਲੋਅਰਜ਼
- ਮਾਈਕ੍ਰੋ ਇੰਫਲੁਐਂਸਰਜ਼- 10,000 ਤੋਂ 1 ਲੱਖ ਫਾਲੋਅਰਜ਼
- ਮੈਕ੍ਰੋਕ ਇੰਫਲੁਐਂਸਰਜ਼- 1 ਲੱਖ ਤੋਂ 10 ਲੱਖ ਫਾਲੋਅਰਜ਼
- ਮੈਗਾ ਇੰਫਲੁਐਂਸਰਜ਼- 10 ਲੱਖ ਤੋਂ ਜ਼ਿਆਦਾ ਫਾਲੋਅਰਜ਼
- ਸੈਲੀਬ੍ਰਿਟੀਜ਼- ਇਨ੍ਹਾਂ ਦੇ ਫਾਲੋਅਰਜ਼ ਕਰੋੜਾਂ 'ਚ ਹੁੰਦੇ ਹਨ।