100 ਰੁਪਏ ਦੀ ਜਾਇਦਾਦ ਵਾਲੇ ਉਮੀਦਵਾਰ ਵੀ ਚੋਣ ਮੈਦਾਨ ’ਚ ਡਟੇ, ਇਰਫਾਨ ਵੀ ਅਜ਼ਮਾ ਰਹੇ ਹਨ ਕਿਸਮਤ
Wednesday, May 01, 2024 - 10:40 AM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੌਰਾਨ ਅਰਬਪਤੀ ਨੇਤਾਵਾਂ ਦੀ ਜਾਇਦਾਦ ਦੀ ਕਾਫੀ ਚਰਚਾ ਹੋ ਰਹੀ ਹੈ ਪਰ ਚੋਣ ਮੈਦਾਨ ਵਿਚ ਅਜਿਹੇ ਉਮੀਦਵਾਰ ਵੀ ਹਨ, ਜਿਨ੍ਹਾਂ ਕੋਲ ਕੋਈ ਜਾਇਦਾਦ ਨਹੀਂ ਹੈ। ਮਹਾਰਾਸ਼ਟਰ ਦੀ ਕੋਹਲਪੁਰ ਸੀਟ ਤੋਂ ਚੋਣ ਲੜਨ ਵਾਲੇ ਇਰਫਾਨ ਅਬੁਤਾਲਿਬ ਚਾਂਦ ਦੀ ਕੁੱਲ ਜਾਇਦਾਦ 100 ਰੁਪਏ ਹੈ, ਜਦੋਂ ਕਿ ਗੁਜਰਾਤ ਦੀ ਬਰਦੋਲੀ ਸੀਟ ਤੋਂ ਬਸਪਾ ਉਮੀਦਵਾਰ ਰੇਖਾਬੇਨ ਹਰੀਸਿੰਘ ਭਾਈ ਚੌਧਰੀ ਅਤੇ ਜਦਕਿ ਮਹਾਰਾਸ਼ਟਰ ਦੀ ਹਟਕੰਗਲੇ ਸੀਟ ਤੋਂ ਆਜ਼ਾਦ ਉਮੀਦਵਾਰ ਮਨੋਹਰ ਪ੍ਰਦੀਪ ਸਾਤਪੁਤੇ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ। ਕੁੱਲ ਜਾਇਦਾਦ 2,000 ਰੁਪਏ ਦੱਸੀ ਹੈ। ਇਹ ਤਿੰਨੋਂ ਉਮੀਦਵਾਰ ਤੀਜੇ ਪੜਾਅ ਦੀਆਂ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਦੂਜੇ ਪੜਾਅ ਦੌਰਾਨ ਵੀ ਤਿੰਨ ਉਮੀਦਵਾਰਾਂ ਦੀ ਜਾਇਦਾਦ 2 ਹਜ਼ਾਰ ਰੁਪਏ ਤੋਂ ਹੇਠਾਂ ਸੀ ਜਦਕਿ ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ ਤਿੰਨ ਉਮੀਦਵਾਰਾਂ ਦੀ ਜਾਇਦਾਦ ਇਕ ਹਜ਼ਾਰ ਰੁਪਏ ਤੋਂ ਵੀ ਘੱਟ ਸੀ। ਜ਼ਿਕਰਯੋਗ ਹੈ ਕਿ ਚੋਣਾਂ ਲੜਨ ਲਈ ਆਮ ਸ਼੍ਰੇਣੀ ਦੇ ਉਮੀਦਵਾਰ ਨੂੰ 25 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਨੂੰ 12 ਹਜ਼ਾਰ 500 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਉਣੀ ਪੈਂਦੀ ਹੈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ’ਤੇ ਖਰਚ ਹੋਣ ਵਾਲੀ ਰਾਸ਼ੀ ਦੀ ਹੱਦ 95 ਲੱਖ ਰੁਪਏ ਤੈਅ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8